ਇਸ਼ਕ ਦੀ ਕਹਾਣੀ by Kaka Gill

  • Thread starter Thread starter Unregistered
  • Start date Start date
U

Unregistered

Guest
ਇਸ਼ਕ ਦੀ ਕਹਾਣੀ

ਕਾਕਾ ਗਿੱਲ


ਇਸ਼ਕ ਦੀ ਕਹਾਣੀ ਅਜੇ ਮੁੱਕੀ ਨਹੀਂ।
ਪਿਆਰ ਦੀ ਚੋਅ ਹਾਲੇ ਸੁੱਕੀ ਨਹੀਂ।

ਇਹ ਮੁੱਢ ਕਦੀਮਾਂ ਤੋਂ ਪੈਦਲ ਤੁਰੀ
ਰੇਤ ਦੀ ਕੰਧ ਵਾਂਗ ਬਰਸਾਤੀਂ ਨਾ ਖੁਰੀ
ਮੁਸ਼ਕਲਾਂ ਦੇ ਪਹਾੜ ਤੱਕਕੇ ਕਦੇ ਰੁਕੀ ਨਹੀਂ।

ਇਹਦੀ ਲੜੀ ਦਰੀ ਦੇ ਤਾਣੇ ਤੋਂ ਲੰਬੀ
ਜ਼ੁਲਮਾਂ ਦੇ ਡਰ ਤੋਂ ਕਦੇ ਨਾ ਕੰਬੀ
ਦੇਖਕੇ ਸਲੀਬਾਂ ਤਸੀਹੇ ਕਦੇ ਲੁੱਕੀ ਨਹੀਂ।

ਕਰਕੇ ਉਡੀਕ ਡੁੱਬਦੀਆਂ ਵਕਤ ਦੀਆਂ ਪਲ਼ੀਆਂ
ਮੁਹੱਬਤ ਦੀ ਕੌੜੀ ਵੇਲ ਜਣੇ ਜਹਿਰੀਲੀਆਂ ਢਲ਼ੀਆਂ
ਖੁਸ਼ੀਆਂ ਦੀ ਜੰਞ ਇਹਦੇ ਵਿਹੜੇ ਢੁਕੀ ਨਹੀਂ।

ਦਰਦ ਵਿੱਚ ਲਿਖੀ ਇਸ਼ਕ ਦੀ ਕਹਾਣੀ
ਲਗਦੀ ਇਹ ਨਵੀਂ ਬੇਸ਼ੱਕ ਹੋਈ ਪੁਰਾਣੀ
ਇਹ ਮੌਤ ਦੇਖਕੇ ਸਾਮਣੇ ਝੁੱਕੀ ਨਹੀਂ।
 
Back
Top