ਹਰ ਧੀ ਦੀ ਕਹਾਣੀ

  • Thread starter Thread starter Unregistered
  • Start date Start date
U

Unregistered

Guest
#ਪੇਕੇ ਜਾਂਦੀ ਹਾਂ ਤਾਂ ਮੇਰਾ #ਬੈਗ👜 ਹੀ ਮੈਨੂੰ ਚਿੜ੍ਹਾਉਂਦਾ ਏ,
ਮਹਿਮਾਨ ਆ ਤੂੰ ਇਸ ਘਰ ਦੀ ਪੱਲ-ਪੱਲ ਯਾਦ ਕਰਾਉਦਾ ਏ.
#ਮਾਂ ਕਹਿੰਦੀ ਏ ਸਮਾਨ ਬੈਗ ਚ ਪਾ ਲੈ ਪੁੱਤ,,,
ਹਰ ਵਾਰ ਤੇਰਾ ਕੁੱਝ ਨਾ ਕੁੱਝ ਰਹਿ ਜਾਂਦਾ ਏ..
ਪੇਕੇ ਘਰ ਪਹੁੰਚਣ ਤੋਂ ਪਹਿਲਾ ਹੀ ਵਾਪਸੀ ਦੀ ਟਿਕਟ
#ਸਮਾਂ⏰ ਪਰਿੰਦੇ ਵਾਂਗ ਉੱਡ ਜਾਂਦਾ ਏ..
ਉਂਗਲੀਆਂ ਤੇ ਲੈ ਕੇ ਜਾਂਦੀ ਹਾ ਗਿਣਤੀ ਦੇ ਦਿਨ ਪਤੀ ਕੋਲੋਂ,,
ਪਤਾ ਵੀ ਨਹੀ ਲੱਗਦਾ ਝੱਟ ਜਾਣ ਦਾ ਦਿਨ ਨੇੜੇ ਆਉਂਦਾ ਏ..
👆ਹੁਣ #ਕਦੋਂ_ਆਵੇਂਗੀ ਸਭ ਦਾ ਪੁੱਛਣਾ.......?
ਇਹ ਉਦਾਸ ਸਵਾਲ ਅੰਦਰ ਤਕ ਠੱਲ ਪਾਉਂਦਾ ਏ,,
ਘਰ ਤੋਂ ਦਰਵਾਜੇ ਤਕ ਨਿਕਲਣੇ ਤਕ ਬੈਗ ਚ ਕੁੱਝ ਨਾ ਕੁੱਝ ਭਰਦੀ ਜਾਨੀ ਆ..
ਜਿਸ ਘਰ ਦੀਆ #ਪੌੜੀਆਂ ਵੀ ਮੈਨੂੰ ਪਹਿਚਾਣ ਦੀਆ ਸੀ, ਘਰ ਦੇ ਚੱਪੇ-ਚੱਪੇ ਚ ਮਹਿਕਦੀ ਸੀ ਮੈਂ,,ਲਈਟਸ, ਫੈਨ ਦੇ ਸਵਿੱਚ ਭੁੱਲ ਗਈ.. ਹੱਥ ਡਾਗਮਗੋਂਦਾ ਏ..
ਆਸ ਪੜੋਸ ਜਿਥੇ ਬੱਚਾ-ਬੱਚਾ ਸੀ ਵਾਕਿਫ,,
ਬੜੇ ਬਜ਼ੁਰਗ ਬੇਟੀ ਕਦੋ ਆਈ ਏ ਪੁੱਛਣ ਸਭ ਆ ਜਾਂਦੇ ਨੇ,,
ਕਦੋ ਤਕ ਰਹੇਂਗੀ ਇਹ ਕਹਿ ਕੇ ਇਕ ਜਖ਼ਮ ਗਹਿਰਾ ਕਰ ਜਾਂਦੇ ਨੇ...
👇ਵਾਪਸੀ ਤੇ #ਬੱਸ🚌 ਵਿਚ ਬੈਠ ਜਾਂਦੀ ਹਾਂ, ਚਿਰ ਪਿੱਛੋ ਖਾਧੀਆ ਮਾਂ ਦੇ ਹੱਥ ਦੀਆ ਰੋਟੀਆਂ, ਗਿੱਲੀਆਂ ਅੱਖਾਂ ਨਾਲ ਮਾਂ ਨੂੰ ਜੱਫੀ ਪਾਉਣਾ ਬੜਾ ਤੜਫਾਉਂਦਾ ਏ..
ਵਾਪਸੀ ਟਾਈਮ ਵਜਨੀ ਹੋ ਗਿਆ ਬੈਗ ਸੀਟ ਦੇ ਥੱਲ਼ੇ ਪਿਆ ਖੁਦ ਉਦਾਸ ਹੋ ਜਾਂਦਾ ਏ..
😭😭👉ਤੂੰ ਇਕ ਮਹਿਮਾਨ ਏ ਘੜੀ ਮੁੜੀ ਮੈਨੂੰ ਯਾਦ ਕਰਾਉਂਦਾ ਏ..ਮਾਂ-ਬਾਪ ਦਾ ਘਰ ਸੱਚੀ ਮੈਨੂੰ ਬਹੁਤ ਯਾਦ ਆਉਂਦਾ ਏ...
 
Back
Top