☬ Ajj da mukhwak/ hukamnama ☬

(Listen Katha after 11AM IST)

TODAY'S HUKAMNAMA FROM SRI DARBAR SAHIB
Sri Amritsar.

[June 19, 2007, Tuesday 04:30 AM. IST]
ਸੂਹੀ ਮਹਲਾ 5 ॥

ਰਾਸਿ ਮੰਡਲੁ ਕੀਨੋ ਆਖਾਰਾ ॥ ਸਗਲੋ ਸਾਜਿ ਰਖਿਓ ਪਾਸਾਰਾ ॥1॥ ਰਹਾਉ ॥ ਬਹੁ ਬਿਿਧ ਰੂਪ ਰੰਗ ਆਪਾਰਾ ॥ ਪੇਖੈ ਖੁਸੀ ਭੋਗ ਨਹੀ ਹਾਰਾ ॥ ਸਭਿ ਰਸ ਲੈਤ ਬਸਤ ਨਿਰਾਰਾ ॥1॥ ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥ ਕਹਨੁ ਨ ਜਾਈ ਖੇਲੁ ਤੁਹਾਰਾ ॥ ਨਾਨਕ ਰੇਣ ਸੰਤ ਚਰਨਾਰਾ ॥2॥2॥45॥

ਮੰਗਲਵਾਰ, 5 ਹਾੜ (ਸੰਮਤ 539 ਨਾਨਕਸ਼ਾਹੀ) (ਅੰਗ: 746)


ਪੰਜਾਬੀ ਵਿਆਖਿਆ :
ਸੂਹੀ ਮਹਲਾ 5 ॥


ਹੇ ਭਾਈ! ਇਹ ਸਾਰਾ ਜਗਤ–ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ। ਇਹ ਮਾਨੋ ਉਸ ਨੇ ਰਾਸਾਂ ਪਾਉਣ ਲਈ ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ।ਰਹਾਉ। ਹੇ ਭਾਈ ਇਸ ਜਗਤ-ਅਖਾੜੇ ਵਿਚ ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ ਪਰਮਾਤਮਾ ਆਪ ਇਸ ਨੂੰ ਖ਼ੁਸ਼ੀ ਨਾਲ ਵੇਖਦਾ ਹੈ, ਪਦਾਰਥਾਂ ਦੇ ਭੋਗ ਭੋਗਦਾ ਹੈ, ਪਰ ਭੋਗਦਾ ਥੱਕਦਾ ਨਹੀਂ। ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੍ਰਭੂ ਆਪ ਨਿਰਲੇਪ ਹੀ ਰਹਿੰਦਾ ਹੈ।1। ਹੇ ਪ੍ਰਭੂ ! ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੍ਹੀ ਹੈ। ਹੇ ਨਾਨਕ! ਆਖ- ਹੇ ਪ੍ਰਭੂ ਮੈਂ ਤੇਰੇ ਤੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।2।2॥45।

English Translation :

SOOHEE, 5th GURU :

The Lord has made this world a stage; He fashioned the expanse of the entire creation. || 1 || Pause || He fashioned it in various ways, with limitless colors and forms. He watches over it with joy, and He never tires of enjoying it. He enjoys all the delights, and yet He remains unattached. || 1 || He has no color, no sign, no mouth and no beard. I cannot describe Your play. Nanak is the dust of the feet of the Saints. || 2 || 2 || 45 ||

Tuesday, 5th Aassaar (Samvat 539 Nanakshahi)(Page: 746
 
(Listem Katha after 11AM IST)



TODAY'S HUKAMNAMA FROM SRI DARBAR SAHIB
Sri Amritsar.

[June 20, 2007, Wednesday 04:30 AM. IST]

ਸੋਰਠਿ ਮਹਲਾ 9 ॥

ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥1॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥1॥ ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਗਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥2॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥3॥9॥

ਬੁੱਧਵਾਰ, 6 ਹਾੜ (ਸੰਮਤ 539 ਨਾਨਕਸ਼ਾਹੀ)

(ਅੰਗ: 633)

ਪੰਜਾਬੀ ਵਿਆਖਿਆ :

ਸੋਰਠਿ ਮਹਲਾ 9 ॥

ਹੇ ਭਾਈ! ਇਸ ਜਗਤ ਵਿਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ, ਦੁੱਖ ਵਿਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ।1।ਰਹਾਉ। ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ- ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, ਤਦੋਂ ਸਾਥ ਛੱਡ ਕੇ ਸਾਰੇ ਨੱਸ ਜਾਂਦੇ ਹਨ।1। ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? ਇਸ ਨੇ ਇਹਨਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ। ਜੇਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ ਸਾਲਾਹ ਇਸ ਨੇ ਭੁਲਾਈ ਹੋਈ ਹੈ।2। ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ, ਮੈਂ ਬਹੁਤ ਯਤਨ ਕੀਤਾ ਹੈ। ਹੇ ਨਾਨਕ! ਆਖ- ਹੇ ਪ੍ਰਭੂ! ਆਪਣੇ ਮੁੱਢ-ਕਦੀਮਾਂ ਦੇ ਪਿਆਰ ਵਾਲੇ ਸੁਭਾਵ ਦੀ ਲਾਜ ਰੱਖ, ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ।3।9।

English Translation :

SORAT’H, NINTH MEHL:

In this world, I have not found any true friend. The whole world is attached to its own pleasures, and when trouble comes, no one is with you. || 1 || Pause || Wives, friends, children and relatives — all are attached to wealth. When they see a poor man, they all forsake his company and run away. || 1 || So what should I say to this crazy mind, which is affectionately attached to them? The Lord is the Master of the meek, the Destroyer of all fears, and I have forgotten to praise Him. || 2 || Like a dog’s tail, which will never straighten out, the mind will not change, no matter how many things are tried. Says Nanak, please, Lord, uphold the honor of Your innate nature; I chant Your Name. || 3 || 9 ||

Wednesday, 6th Aassaar (Samvat 539 Nanakshahi)

(Page: 633)
 
u r welcome Dear.

wase tusi bahut wadiya thread churu kite.
agge mein miss kar janda c kade kade Hukamnama pardan ton.
i hope now i ll try to be continue.
 
yes dear,, bohut sohna howega,, ki agar tusi ithe hege aa,, post karan layee,,
mein nearly sade5 saalan to hukamnama parna kade v miss ni kita,, pehlaan english version pardi c,, punjabi ni ondi c karke, last 3 saal to punjabi parrdi hunni aaa,,, hun te changi tarah ondi aaa
 
(Listen Katha after 11AM IST)



TODAY'S HUKAMNAMA FROM SRI DARBAR SAHIB
Sri Amritsar.

[June 21, 2007, Thursday 04:30 AM. IST]

ਸੋਰਠਿ ਮਹਲਾ 9 ॥

ਮਨ ਰੇ ਗਹਿਓ ਨ ਗੁਰ ਉਪਦੇਸੁ ॥ ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥1॥ ਰਹਾਉ ॥ ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥1॥ ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ ਉਰਝਿ ਰਹਿਓ ਬਿਿਖਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥2॥ ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥3॥10॥

ਵੀਰਵਾਰ, 7 ਹਾੜ (ਸੰਮਤ 539 ਨਾਨਕਸ਼ਾਹੀ)

(ਅੰਗ: 633)


ਪੰਜਾਬੀ ਵਿਆਖਿਆ :

ਸੋਰਠਿ ਮਹਲਾ 9 ॥

ਹੇ ਮਨ! ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ । (ਹੇ ਭਾਈ! ਗੁਰੂ ਦਾ ਉਪਦੇਸ਼ ਭੁਲਾ ਕੇ) ਜੇ ਸਿਰ ਭੀ ਮੁਨਾ ਲਿਆ, ਤੇ, ਭਗਵੇ ਰੰਗ ਦੇ ਕੱਪੜੇ ਪਾ ਲਏ, ਤਾਂ ਭੀ ਕੀਹ ਬਣਿਆ? (ਆਤਮਕ ਜੀਵਨ ਦਾ ਕੁਝ ਭੀ ਨਾਹ ਸੌਰਿਆ) ।1।ਰਹਾਉ। (ਹੇ ਭਾਈ! ਭਗਵਾ ਭੇਖ ਤਾਂ ਧਾਰ ਲਿਆ, ਪਰ) ਸਦਾ-ਥਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿਚ ਹੀ ਸੁਰਤਿ ਜੋੜੀ ਰੱਖੀ, (ਲੋਕਾਂ ਨਾਲ) ਛਲ ਕਰ ਕੇ ਆਪਣਾ ਪੇਟ ਪਾਲਦਾ ਰਿਹਾ, ਤੇ, ਪਸ਼ੂਆਂ ਵਾਂਗ ਸੁੱਤਾ ਰਿਹਾ ।1। ਹੇ ਭਾਈ! (ਗ਼ਾਫ਼ਿਲ ਮਨੁੱਖ) ਪਰਮਾਤਮਾ ਦੇ ਭਜਨ ਦੀ ਜੁਗਤਿ ਨਹੀਂ ਸਮਝਦਾ, ਮਾਇਆ ਦੇ ਹੱਥ ਵਿਚ ਵਿਿਕਆ ਰਹਿੰਦਾ ਹੈ । ਕਮਲਾ ਮਨੁੱਖ ਮਾਇਕ ਪਦਾਰਥਾਂ (ਦੇ ਮੋਹ) ਵਿਚ ਮਗਨ ਰਹਿੰਦਾ ਹੈ, ਤੇ, ਪ੍ਰਭੂ ਦੇ (ਸ੍ਰੇਸ਼ਟ) ਰਤਨ-ਨਾਮ ਨੂੰ ਭੁਲਾਈ ਰੱਖਦਾ ਹੈ ।2। (ਮਨੁੱਖ ਮਾਇਆ ਵਿਚ ਫਸ ਕੇ) ਅਵੇਸਲਾ ਹੋਇਆ ਰਹਿੰਦਾ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਸਾਰੀ ਉਮਰ ਵਿਅਰਥ ਗੁਜ਼ਾਰ ਲੈਂਦਾ ਹੈ । ਹੇ ਨਾਨਕ! ਆਖ—ਹੇ ਹਰੀ! ਤੂੰ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖ । ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ ।3।10।

English Translation :

|SORAT’H, NINTH MEHL:

O mind, you have not accepted the Guru’s Teachings. What is the use of shaving your head, and wearing saffron robes? || 1 || Pause || Abandoning Truth, you cling to falsehood; your life is uselessly wasting away. Practicing hypocrisy, you fill your belly, and then sleep like an animal. || 1 || You do not know the Way of the Lord’s meditation; you have sold yourself into Maya’s hands. The madman remains entangled in vice and corruption; he has forgotten the jewel of the Naam. || 2 || He remains thoughtless, not thinking of the Lord of the Universe; his life is uselessly passing away. Says Nanak, O Lord, please, confirm your innate nature; this mortal is continually making mistakes. || 3 || 10 ||

Thursday, 7th Aassaar (Samvat 539 Nanakshahi)

(Page: 633)
 
Back
Top