Lyrics Time Zone Lyrics - KAKA JI

UNP

PostMatic
Staff member
Song: Time Zone
Singer: KAKA JI
Lyrics: KAKA JI
Music: KAKA JI
Released: 2026-10-22

ਪੰਜਾਬੀ ਬੋਲ

ਘੜੀ ਮੇਰੀ ਟਾਈਮ ਦੱਸੇ ਤੇਰੇ ਸ਼ਹਿਰ ਦਾ
ਐਥੇ ਅੱਧੀ ਰਾਤ ਏ ਓਥੇ ਦੀ ਦੁਪਹਿਰ ਦਾ
ਤੇਰੇ ਪਿੱਛੇ ਜਾਗਣੇ 'ਚ ਆਉਂਦੈ ਸਵਾਦ
ਵੈਸੇ ਛੇਤੀ ਮੇਰਾ ਦਿਲ ਤਾਂ ਨੀ ਕਿਸੇ 'ਤੇ ਠਹਿਰਦਾ
ਦਿਲ ਕਰੇ ਆਵਾਂ ਤੇਰੇ ਕੋਲ ਉੱਡ ਕੇ
ਝੀਲ ਦੇ ਕਿਨਾਰੇ ਬੈਠਾਂ ਨਾਲ ਜੁੜ ਕੇ
ਹੱਥ ਫੜ ਤੇਰਾ ਫੋਟੋ ਖਿੱਚਣੀ ਦੁਬਾਰਾ
ਪਰ ਇੰਸਟਾ 'ਤੇ ਪੋਸਟ ਨੀ ਪਾਉਣੀ ਮੁੜਕੇ
ਐਸੀ ਸੈਟਿੰਗ ਬੈਠੀ ਆ ਆਪਾਂ
ਸੂਈਆਂ ਘੜੀ ਦੀਆਂ ਪਾਣੀ ਛੇੜੀਆਂ
ਸੱਚੇ ਪਿਆਰ 'ਚੋਂ ਨਿਕਲਣਾ ਮੈਂ
ਮੇਰੇ ਦਿਲ ਦੀਆਂ ਤੋੜ ਬੇੜੀਆਂ
ਮੈਨੂੰ ਚੈਟ 'ਚ ਨਾ ਭੇਜ ਪੱਪੀਆਂ
ਮੈਨੂੰ ਪਾਉਂਦਾ ਏ ਸਰ੍ਹਾਣਾ ਜੱਫੀਆਂ
ਪਹਿਲਾਂ ਇਸ਼ਕ ਦੀ ਕੰਧ ਟੱਪਿਆ
ਨੀ ਮੈਂ ਫਿਰ ਸਰਹੱਦਾਂ ਟੱਪੀਆਂ
ਮੈਥੋਂ ਤੂੰ ਵੀ ਉਮੀਦ ਨਾ ਰੱਖੀਂ
ਹੁਣ ਮੈਂ ਬੇਵਫ਼ਾ ਹੋ ਗਿਆ
ਮੈਨੂੰ ਜਿਹੜੀ ਦੇਖਦੀ ਆ ਹੱਸ ਕੇ
ਮੈਂ ਤਾਂ ਉਹਦੇ 'ਤੇ ਫ਼ਿਦਾ ਹੋ ਗਿਆ
ਕਾਰੋਬਾਰ ਲਫ਼ਜ਼ਾਂ ਦਾ ਏ ਮੇਰਾ
ਕਾਰੋਬਾਰ ਹੀ ਖ਼ੁਦਾ ਹੋ ਗਿਆ
ਇੱਕ ਸੱਚੇ ਦਿਲੋਂ ਪਿਆਰ ਕਰਦੀ
ਮੈਂ ਤਾਂ ਉਹਤੋਂ ਵੀ ਜੁਦਾ ਹੋ ਗਿਆ
ਲਫ਼ਜ਼ਾਂ ਦੀ ਭੁੱਖ ਲੱਗੀ ਏ
ਮੈਨੂੰ ਜਿਸਮਾਂ ਦੀ ਭੁੱਖ ਨੀ ਕੋਈ
ਕਿੰਨੇ ਦਿਲਾਂ ਦਾ ਸਕੂਨ ਬਣੂੰਗਾ
ਮੈਨੂੰ ਐਥੋਂ ਵੱਡਾ ਸੁੱਖ ਨੀ ਕੋਈ
ਤੈਨੂੰ ਦੱਸਿਆ ਮੈਂ ਪਾਣੀ ਵਰਗਾ
ਤੈਨੂੰ ਆਉਂਦਾ ਜਾਂਦਾ ਚੰਗਾ ਲੱਗੂੰਗਾ
ਜਿਹੜਾ ਇੱਕ ਥਾਵੇਂ ਖੜ੍ਹਿਆ ਰਹਾਂ
ਨੀ ਮੈਂ ਹਰਾ ਭਰਾ ਰੁੱਖ ਨੀ ਕੋਈ
ਬੇਵਫ਼ਾ ਮੈਂ ਬੇਵਫ਼ਾ ਮੈਂ ਬੇਵਫ਼ਾ ਮੈਂ
ਬੇਵਫ਼ਾ ਮੈਂ ਬੇਵਫ਼ਾ ਮੈਂ ਬੇਵਫ਼ਾ ਮੈਂ
ਬੇਵਫ਼ਾ ਮੈਂ ਬੇਵਫ਼ਾ ਮੈਂ ਬੇਵਫ਼ਾ ਮੈਂ
ਬੇਵਫ਼ਾ ਮੈਂ ਬੇਵਫ਼ਾ ਮੈਂ ਬੇਵਫ਼ਾ ਮੈਂ
(ਬੇਵਫ਼ਾ ਮੈਂ ਬੇਵਫ਼ਾ ਮੈਂ ਬੇਵਫ਼ਾ ਮੈਂ)
(ਬੇਵਫ਼ਾ ਮੈਂ ਬੇਵਫ਼ਾ ਮੈਂ ਬੇਵਫ਼ਾ ਮੈਂ)



Lyrics

Ghari meri time dasse tere shehar da
Etthe addhi raat e otthe di dopahar da
Tere pichhe jaagney 'ch aundya swaad
Waise chheti mera dil taan ni kisse te thehrda
Dil kare aavan tere kol udd ke
Jheel de kinare baitha naal judd ke
Hath fad tera photo khichni dobara
Par Insta te post ni pauni murke
Aisi setting baithi aa apan
Suiyan ghari diyan paani chheriyaan
Sacche pyar 'chon nikalna main
Mere dil diyan tor beriyaan
Mmenu chat 'ch na bhej pappiyaan
Mmenu paunda ae swaraana japphiyaan
Pehla ishq di kandh tappya
Ni main phir sarhadaan tappiyaan
Mainton tu vi umeed na rakhi
Hunn main bewafa ho gaya
Mmenu jedhi dekhdi aa hass ke
Main taan ode te fida ho gaya
Karobaar lafzaan da ae mera
Karobaar hi khuda ho gaya
Ik sacche dilon pyar kardi
Main taan ohton vi juda ho gaya
Lafzaan di bhukh laggi ae
Mmenu jismaan di bhukh ni koi
Kine dilaan da sakoon banunga
Mmenu etthon wadda sukh ni koi
Tainu dassya main paani wargan
Tainu aunda janda changa laggunga
Jedha ik thaane kharya rahaan
Ni main hara bhara rukhh ni koi
Bewafa main bewafa main bewafa main
Bewafa main bewafa main bewafa main
Bewafa main bewafa main bewafa main
Bewafa main bewafa main bewafa main
(Bewafa main bewafa main bewafa main)
(Bewafa main bewafa main bewafa main)
 
Back
Top