ਤੇਰੇ ਚਿਹਰੇ ਤੇ ਰੱਬੀ ਨੂਰ ਆ ਜਾਊ

  • Thread starter Thread starter userid97899
  • Start date Start date
U

userid97899

Guest
ਲਉ ਸੁਣੋ ਫਿਰ ਫੁੰਮਣ ਸਿੰਘ ਵਾਲੀ......
ਕਹਿੰਦੇ ਇਕ ਵਾਰ ਦੀ ਗੱਲ ਹੈ ਤਾਇਆ ਫੁੰਮਣ ਸਿੰਘ ਤੁਰਿਆ ਜਾ ਰਿਹਾ ਸੀ,
ਤਾਂ ਰਸਤੇ ਚ ਉਹਨੂੰ ਇਕ ਸਾਧੂ ਮਿਲ ਗਿਆ
ਸਾਧੂ ਕਹਿੰਦਾ ਭਗਤਾ ਕੀ ਕਰਦਾ ਹੁੰਨੈ ਤਾਇਆ ਕਹਿੰਦਾ ਜੀ ਭਕਾਈ ਮਾਰਦਾ ਹੁੰਨਾਂ,
ਸਾਧੂ ਕਹਿੰਦਾ ਭਾਈ ਰੱਬ ਦਾ ਨਾਮ ਲਿਆ ਕਰ ਤੇਰੇ ਚਿਹਰੇ ਤੇ ਰੱਬੀ ਨੂਰ ਆ ਜਾਊ,
ਤਾਇਆ ਕਹਿੰਦਾ ਜੀ ਠੀਕ ਹੈ,
ਕਹਿੰਦਾ ਜੀ ਪਰ ਲਿਆ ਕਿਵੇ ਕਰਾਂ ਸਾਧੂ ਕਹਿੰਦਾ ਭਾਈ ਸਵੇਰੇ ਉੱਠ ਕੇ,
ਮੂੰਹ ਠੰਡੇ ਪਾਣੀ ਨਾਲ ਧੋ ਕੇ, ਚੱਪ ਮਾਰਕੇ ਬਹਿ ਕੇ ਰਾਮ, ਰਾਮ ਕਰਿਆ ਕਰ,
15 ਦਿਨਾ ਚ ਤੇਰੇ ਚਿਹਰੇ ਤੇ ਰੱਬੀ ਨੂਰ ਆ ਜਾਊ ਕਹਿੰਦਾ ਜੀ ਠੀਕ ਹੈ,
ਹੁਣ ਫੁੰਮਣ ਸਿੰਘ ਆ ਗਿਆ ਘਰ,
ਦੂਜੇ ਦਿਨ ਸਵੇਰੇ ਉਠਿਆ ਸਿਆਲ ਦੇ ਦਿਨ ਸੀ ,ਜਦੋ ਪਾਣੀ ਚ ਪਾਏ ਹੱਥ,
ਤਾਂ ਪਾਣੀ ਬਰਫ ਵਰਗਾ ਠੰਡਾ, ਕਹਿਦਾ ਚਲੋ ਸਵਾਹ ਨਾਲ ਹੀ ਮੂੰਹ ਸੁੱਚਾ ਕਰ ਲੈਦੇ ਹਾਂ,
ਹਨੇਰੇ ਚ ਪਤਾ ਨਾ ਲੱਗਿਆ ਤੇ ਹੱਥ ਸਵਾਹ ਦੇ ਭੁਲੇਖੇ ਤਵੇ ਨੂੰ ਲਾ ਕੇ ਮੂੰਹ ਤੇ ਮਲ ਲਏ,
ਮੂੰਹ ਹੋ ਗਿਆ ਕਾਲਾ, ਬਹਿ ਗਿਆ ਚੱਪ ਮਾਰਕੇ,ਲੱਗ ਗਿਆ ਰਾਮ, ਰਾਮ ਕਰਨ,
ਇਕ ਘੰਟਾ ਜਾਪ ਕਰਨ ਤੋਂ ਬਾਦ ਉਹਨੇ ਸੋਚਿਆ ਕਿ ਸਾਧ ਨੇ ਪੰਦਰਾਂ ਦਿਨ ਕਿਹਾ ਸੀ,
ਪਰ ਥੋੜਾ ਬਹੁਤ ਨੂਰ ਤਾਂ ਅੱਜ ਵੀ ਆਇਆ ਹੋਊ,
ਉਹਨੇ ਮਾਰੀ ਹਾਕ ਤਾਈ ਸੀਤੋ ਨੂੰ,
ਕਹਿੰਦਾ ਦੱਸ ਮੇਰੇ ਚਿਹਰੇ ਤੇ ਰੱਬੀ ਨੂਰ ਹੈ ਕਿ ਨਹੀ, ?
ਤਾਂ ਤਾਏ ਦਾ ਕਾਲਾ ਭੂਤ ਵਰਗਾ ਮੂੰਹ ਦੇਖ ਕੇ ਤਾਈ ਸੀਤੋ ਕਹਿੰਦੀ,
ਕਹਿੰਦੀ ਜੇ ਤਾਂ ਰੱਬੀ ਨੂਰ ਹੈ ਕਾਲੇ ਰੰਗ ਦਾ, ਫਿਰ ਤਾਂ ਇਨਾ ਚੜ ਗਿਆ,
ਕਿ ਕੋਈ ਟਿਕਾਣਾ ਹੀ ਨਹੀ, ਮੁੱੜਕੇ ਉਤਰਨਾ ਹੀ ਨਹੀ,
ਕਹਿੰਦੀ ਜੇ ਹੈ ਕਿਸੇ ਹੋਰ ਰੰਗ ਦਾ, ਤਾਂ ਫੁੰਮਣਾ ਜਿਹੜਾ ਪਹਿਲਾ ਤੀ ਉਹ ਵੀ ਗਿਆ.

ਹਰਿੰਦਰ ਸਰਾਓ​
 
Back
Top