ਸਲਮਾਨ ਨਾਲ ਕੰਮ ਕਰਨ ਦੀ ਇੱਛਾ ਪੂਰੀ ਹੋਈ ਦੀਪਿਕਾ ਦ&#2

ਮੁੰਬਈ, 5 ਅਪ੍ਰੈਲ (ਏਜੰਸੀ)-ਦੀਪਿਕਾ ਪਾਦੁਕੋਣ ਕਬੀਰ ਖਾਨ ਦੀ ਫਿਲਮ ਵਿਚ ਸਲਮਾਨ ਖਾਨ ਨਾਲ ਹੋਵੇਗੀ। ਉਸਨੇ ਕੈਟ ਦੀ ਥਾਂ ਲਈ ਹੈ। ਆਦਿਤਿਆ ਚੋਪੜਾ ਅਤੇ ਡਾਇਰੈਕਟਰ ਕਬੀਰ ਦੋਵੇਂ ਹੀ ਦੀਪਿਕਾ ਨੂੰ ਲੈਣ ਲਈ ਤਿਆਰ ਹਨ। ਸੂਤਰਾਂ ਮੁਤਾਬਕ ਇਸ ਰੋਲ ਲਈ ਕੈਟਰੀਨਾ, ਦੀਪਿਕਾ, ਕਰੀਨਾ ਅਤੇ ਪ੍ਰਿਯੰਕਾ ਦੇ ਨਾਵਾਂ ‘ਤੇ ਚਰਚਾ ਹੋਈ ਸੀ। ਕਰੀਨਾ ਅਤੇ ਪ੍ਰਿਯੰਕਾ ਤਾਂ ਇਸ ਦੌੜ ‘ਚੋਂ ਬਾਹਰ ਹੋ ਚੁੱਕੀਆਂ ਹਨ। ਕੈਟਰੀਨਾ ਨਾਲ ਸਲਮਾਨ ਖਾਨ ਦਾ ਬ੍ਰੇਕਅਪ ਹੋ ਗਿਆ ਹੈ, ਇਸ ਲਈ ਹੁਣ ਦੀਪਿਕਾ ਨੂੰ ਹੀ ਫਿਲਮ ਵਿਚ ਲਿਆ ਜਾਣਾ ਲਗਭਗ ਤੈਅ ਹੋ ਚੁੱਕਾ ਹੈ। ਵਿਵਾਦਾਂ ਤੋਂ ਬਚਣ ਲਈ ਖੁਦ ਕੈਟਰੀਨਾ ਨੇ ਵੀ ਇਸ ਫਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੀਪਿਕਾ ਅਤੇ ਸਲਮਾਨ ਦੀ ਜੋੜੀ ਨੂੰ ਇਸ ਤੋਂ ਇਲਾਵਾ ਵੀ ਕੁਝ ਫਿਲਮਾਂ ਵਿਚ ਲਿਆ ਜਾਣ ਵਾਲਾ ਸੀ ਪਰ ਗੱਲ ਨਹੀਂ ਬਣੀ। ਦੀਪਿਕਾ ਹਮੇਸ਼ਾ ਤੋਂ ਸਲਮਾਨ ਨਾਲ ਕੰਮ ਕਰਨਾ ਚਾਹੁੰਦੀ ਸੀ। 2010 ਵਿਚ ਇਕ ਮੌਕੇ ਸਲਮਾਨ ਨੇ ਇੱਛਾ ਪ੍ਰਗਟਾਈ ਸੀ ਕਿ ਉਹ ਦੀਪਿਕਾ ਨਾਲ ਗਾਣਾ ਕਰਨਾ ਚਾਹੁੰਦਾ ਹੈ। ਦੀਪਿਕਾ ਦਾ ਕਹਿਣਾ ਹੈ ਕਿ ਮੈਂ ਸਿਰਫ ਸਲਮਾਨ ਨਾਲ ਡਾਂਸ ਕਰਕੇ ਹੀ ਸੰਤੁਸ਼ਟ ਨਹੀਂ, ਮੈਨੂੰ ਤਾਂ ਸਾਰੀ ਫਿਲਮ ਉਸ ਦੇ ਨਾਲ ਕਰਨੀ ਹੈ। ਉਸਨੇ ਕਿਹਾ ਕਿ ਮੈਂ ਵੱਡੇ ਅਦਾਕਾਰ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ।
 
Back
Top