Yaar Punjabi
Prime VIP
ਕਹਿੰਦੇ ਕੇਰਾਂ ਇੱਕ ਬੰਦਾ ਜੰਗਲ ਦੇ ਰਸਤੇ ਰਾਹੀ ਕਿਤੇ ਜਾ ਰਿਹਾ ਸੀ, ਰਾਹ ਚ ਤੁਰੇ ਜਾਂਦੇ ਦੇ ਮਤੀਰਿਆਂ ਦੀ ਵੇਲ ਨਜ਼ਰ ਪੈ ਗਈ, ਕੁਝ ਸੋਚਦਾ ਹੋਇਆ ਕਹਿੰਦਾ, ਰੱਬਾ ਜੇ ਤੂੰ ਹੁੰਦਾ ਤਾਂ ਮੈਂ ਤੈਨੂੰ ਜਰੂਰ ਪੁੱਛਦਾ ਬਈ ਆਹ ਐਡੀ ਛੋਟੀ ਵੇਲ ਤੇ ਐਡਾ ਭਾਰਾ ਮਤੀਰਾ ਟੰਗ ਮਾਰਿਆ, ਏਹਦੀ ਭਲਾਂ ਕੀ ਲੋੜ ਸੀ..? ਬੰਦਾ ਬੁੜ ਬੜਾਉਂਦਾ ਹੋਇਆ ਅੱਗੇ ਤੁਰ ਪਿਆ, ਰਸਤੇ ਚ ਤੁਰੇ ਜਾਂਦਿਆਂ ਰਾਤ ਪੈ ਗਈ, ਉੱਥੇ ਇਕ ਅੰਬਾਂ ਦੇ ਰੁੱਖ ਥੱਲੇ ਬੰਦਾ ਆਰਾਮ ਕਰਨ ਲਈ ਲੇਟ ਜਾਂਦਾ, ਪਿਆ ਪਿਆ ਜਦ ਉੱਪਰ ਧਿਆਨ ਮਾਰ ਕੇ ਰੁੱਖ ਤੇ ਅੰਬ ਲੱਗੇ ਵੇਖਦਾ ਤਾਂ ਉੱਚੀ ਉੱਚੀ ਹੱਸਣ ਲੱਗ ਪੈਂਦਾ, ਕਹਿੰਦਾ ਰੱਬਾ ਜੇ ਤੂੰ ਹੁੰਦਾ ਤਾਂ ਮੈਂ ਤੇਰੇ ਅਣਗਿਣਤ ਛਿੱਤਰ ਮਾਰਨੇ ਸੀ, ਬਈ ਆਹ ਐਡੇ ਰੁੱਖ ਤੇ ਛੋਟੇ ਛੋਟੇ ਅੰਬ ਲਾ ਤੇ, ਤੇ ਆਹ ਛੋਟੀ ਜੀ ਵੇਲ ਤੇ ਐਡਾ ਵੱਡਾ ਮਤੀਰਾ, ਜੇ ਕੋਈ ਨਹੀ ਸੀ ਕੋਲ ਸਲਾਹ ਦੇਣ ਨੂੰ ਤਾਂ ਮੈਨੁੰ ਹੀ ਪੁੱਛ ਲੈਂਦਾ,, ਰੱਬ ਨੂੰ ਗਾਲਾਂ ਕੱਡਦਿਆਂ ਬੰਦਾ ਦੀ ਅੱਖ ਲੱਗ ਜਾਂਦੀ ਏ, ਸੁੱਤੇ ਪਏ ਦੇ ਅਚਾਨਕ ਰੁੱਖ ਤੋਂ ਅੰਬ ਟੁੱਟ ਕੇ ਥਾੜ ਦੇਣੇ ਮੂੰਹ ਤੇ ਵੱਜਦਾ ,, ਬੰਦਾ ਅੱਭੜਵਾਹੇ ਉੱਠਦਾ,, ਅੰਬ ਵੱਲ ਵੇਖ ਕੇ ਹੱਥ ਜੋੜ ਕੇ ਕਹਿੰਦਾ... ਰੱਬਾ ਸੱਚ ਵਿੱਚ ਹੈਗਾਂ ਤੂੰ, ਤੇ ਦਿਮਾਗ ਵੀ ਤੇਰਾ ਕਮਾਲ ਏ, ਜੇ ਹੁਣ ਅੰਬਾਂ ਦੀ ਥਾਂ ਤੇ ਮਤੀਰੇ ਲੱਗੇ ਹੁੰਦੇ,, ਮੇਰਾ ਤਾਂ ਭੋਗ ਪੈ ਗਿਆ ਸੀ ਨਾ .
i think eh story section ch hona chahida. 
rab jo krda soch samjh k krda