ਫਿਰ ਭਗਤ ਸਿੰਘ ਮੇਰਾ ਨਾਂ ਹੋਵੇ

KARAN

Prime VIP
ਹੱਸਦਾ ਭਗਤ ਸਿੰਘ ਕਹਿੰਦਾ ਨਹੀਂ ਹੁਣ ਮੌਤ ਦੀ ਵਾਟ ਲਮੇਰੀ
ਰੱਬ ਪੂਰੀ ਕਰ ਦੇਵੇ ਜੀ ਇੱਕੋ ਰੀਝ ਆਖਰੀ ਮੇਰੀ
ਮੁੜ ਕੇ ਜਦ ਵੀ ਆਵਾਂ ਮੇਰਾ ਏਹੋ ਵਤਨ ਗਰਾਂ ਹੋਵੇ
ਮੈਂ ਫਿਰ ਪੰਜਾਬ ਚ ਜਨਮ ਲਵਾਂ
ਫਿਰ ਭਗਤ ਸਿੰਘ ਮੇਰਾ ਨਾਂ ਹੋਵੇ

ਸਰਕਾਰ ਨੂੰ ਸੁਣਿਆ ਨਹੀਂ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸੀ
ਮੈਂ ਲਾਲਾ ਜੀ ਦੇ ਖੂਨ ਦਾ ਬਦਲਾ ਖੂਨ ਨਾ ਲੈਣਾ ਚਾਹੁੰਦਾ ਸੀ
ਇਸ ਵਾਰ ਸਕੌਟ ਹੋਵੇ ਤੇ ਫਿਰ ਗੋਲ਼ੀਆਂ ਦੀ ਠਾਂ ਠਾਂ ਹੋਵੇ
ਮੈਂ ਫਿਰ ਪੰਜਾਬ ਚ ਜਨਮ ਲਵਾਂ
ਫਿਰ ਭਗਤ ਸਿੰਘ ਮੇਰਾ ਨਾਂ ਹੋਵੇ

ਸੁਖਦੇਵ ਰਾਜਗੁਰੂ ਵੀ ਮੇਰੇ ਭਾਈ ਹੋਵਣ ਪੈਦਾ
ਜੇ ਕੌਮ ਲਈ ਮਰਿਆ ਨਾ ਐਸੀ ਜ਼ਿੰਦਗੀ ਦਾ ਕੀ ਫੈਦਾ
ਫਿਰ ਕਿਸ਼ਨ ਸਿਓਂ ਬਾਪ ਹੋਵੇ ਵਿਦਿਆਵਤੀ ਫੇਰ ਮੇਰੀਂ ਮਾਂ ਹੋਵੇ
ਮੈਂ ਫਿਰ ਪੰਜਾਬ ਚ ਜਨਮ ਲਵਾਂ
ਫਿਰ ਭਗਤ ਸਿੰਘ ਮੇਰਾ ਨਾਂ ਹੋਵੇ

ਕੰਮ ਕੌਮ ਦੇ ਆਈ ਨਾਂ ਦੱਸੋ ਕਿਹੜੇ ਕੰਮ ਜਵਾਨੀ
ਮੇਰੇ ਕਲਗੀਆਂ ਵਾਲੇ ਨੇਂ ਦਿੱਤੀ ਕੌਮ ਲਈ ਕੁਰਬਾਨੀ
ਜਦ ਫਾਂਸੀ ਵੱਲ ਜਾਵਾਂ ਨਾਂ ਫਿਰ ਮੈਥੋਂ ਪੈਰ ਪਿਛਾਂਹ ਹੋਵੇ
ਮੈਂ ਫਿਰ ਪੰਜਾਬ ਚ ਜਨਮ ਲਵਾਂ
ਫਿਰ ਭਗਤ ਸਿੰਘ ਮੇਰਾ ਨਾਂ ਹੋਵੇ

SHAHEED E AZAM SARDAR BHAGAT SINGH DI SHAHADAT NU SALAAM

Zaildar pargat singh
 
Back
Top