Palang Tod
VIP
ਕੁਲਫ਼ੀ
‘‘ਬਾਪੂ, ਕੁਲਫ਼ੀ ਲੈ ਦੇ।’’ ‘‘ਨਹੀਂ ਪੁੱਤ, ਕੁਲਫ਼ੀ ਨਹੀਂ ਖਾਈਦੀ, ਗਲਾ ਖ਼ਰਾਬ ਹੋ ਜਾਂਦੈ।’’
‘‘…ਪਰ ਜੀਤਾ, ਮੀਤਾ, ਰਾਜੂ, ਗੁੱਡੀ …ਤਾਂ ਸਾਰੇ ਹੀ ਰੋਜ਼ ਕੁਲਫ਼ੀਆਂ ਖਾਂਦੇ ਨੇ। ਉਨ੍ਹਾਂ ਦੇ ਗਲੇ ਤਾਂ ਖਰਾਬ ਹੁੰਦੇ ਨਹੀਂ?’’
‘‘….’’
ਟਿਊਸ਼ਨ
ਉਜਾਗਰ ਸਿੰਘ ਦੱਸਣ ਲੱਗਿਆ ਕਿ ਉਹ ਆਪਣੇ ਪੋਤੇ ਨੂੰ ਸਕੂਲ ਦਾਖਲ ਕਰਵਾਉਣ ਗਿਆ ਤਾਂ ਹਰ ਚੀਜ਼ ਸਕੂਲ ਤੋਂ ਲੈਣੀ ਪਈ ਜਿਵੇਂ ਕਾਪੀਆਂ, ਪੈਨਸਿਲਾਂ, ਪੈੱਨ, ਜੁਮੈਟਰੀ ਆਦਿ। ਇਸ ਦੇ ਨਾਲ ਹੀ ਕਿਤਾਬਾਂ, ਬੈਗ, ਕਾਪੀਆਂ ਦੇ ਕਵਰ, ਬੂਟ ਜ਼ੁਰਾਬਾਂ, ਪੈਂਟ ਕਮੀਜ਼, ਟਾਈ ਬੈਲਟ, ਰੁਮਾਲ ਅਤੇ ਹੋਰ ਬਹੁਤ ਨਿੱਕ-ਸੁੱਕ ਉੱਥੋਂ ਹੀ ਖ਼ਰੀਦ ਕੇ ਨਾਲ ਮੋਟੀ ਫੀਸ ਦੇਣੀ ਪਈ।
ਇਹ ਸੁਣ ਕੇ ਗੁਰਬਚਨ ਸਿੰਘ ਕਹਿਣ ਲੱਗਿਆ, ‘‘ਚੱਲ ਰੱਬ ਨੇ ਸਭ ਦਿੱਤਾ ਹੈ ਤਾਂ ਆਪਾਂ ਬੱਚਿਆਂ ’ਤੇ ਹੀ ਲਾਉਣਾ ਹੈ। ਚਲੋ, ਮਹਿੰਗੇ ਤੇ ਵਧੀਆ ਸਕੂਲ ਵਿੱਚ ਪੜ੍ਹਾਈ ਕਰ ਲਊ, ਜਵਾਕ।’’ ਪੜ੍ਹਾਈ ਵਾਲੀ ਗੱਲ ਸੁਣਦਿਆਂ ਵਿੱਚੋਂ ਹੀ ਟੋਕ ਕੇ ਉਜਾਗਰ ਸਿੰਘ ਕਹਿਣ ਲੱਗਿਆ, ‘‘ਪੜ੍ਹਾਈ ਲਈ ਤਾਂ ਬਾਹਰ ਟਿਊਸ਼ਨ ਰਖਵਾਈ ਹੈ। ਸਕੂਲਾਂ ਵਿੱਚ ਤਾਂ ਹੁਣ ਕਾਰੋਬਾਰ ਹੀ ਹੁੰਦਾ ਹੈ। ਪੜ੍ਹਾਈ ਲਿਖਾਈ ਦੇ ਕੰਮ ਦਾ ਤਾਂ ਰੱਬ ਹੀ ਰਾਖਾ ਹੈ…।’’
ਡਿਸਕਾਊਂਟ
ਬਹੁਕੌਮੀ ਕੰਪਨੀ ਦੇ ਕਰਿਆਨਾ ਸਟੋਰ ਵਿੱਚ ਕਦਮ ਰੱਖਦੇ ਹੀ ਬਲਜੀਤ ਅਤੇ ਉਸ ਦੀ ਪਤਨੀ ਅੰਦਰਲੀ ਚਕਾਚੌਂਧ ਦੇਖਦੇ ਹੀ ਰਹਿ ਗਏ। ਅੰਦਰ ਲਾਈਟਾਂ ਦੀ ਜਗਮਗਾਹਟ ਵਿੱਚ ਘਰੇਲੂ ਜ਼ਰੂਰਤ ਦੇ ਸਾਮਾਨ ਨੂੰ ਬਹੁਤ ਸੋਹਣੀ ਤਰ੍ਹਾਂ ਰੱਖਣ ਦੇ ਤਰੀਕੇ ਨੇ ਬਲਜੀਤ ਦੇ ਦਿਮਾਗ਼ ਉੱਪਰ ਜਿਵੇਂ ਜਾਦੂ ਹੀ ਕਰ ਦਿੱਤਾ। ਉਸ ਨੇ ਆਪਣੀ ਪਤਨੀ ਨਾਲ ਸਾਰੇ ਸਾਮਾਨ ਵੱਲ ਇੱਕ ਚੱਕਰ ਲਗਾਇਆ। ਸਾਮਾਨ ਦੇ ਨਾਲ ਉਸ ਦਾ ਮਾਰਕੀਟ ਰੇਟ ਅਤੇ ਉਸ ਸਟੋਰ ਦਾ ਰੇਟ ਲਿਖਿਆ ਹੋਇਆ ਸੀ ਜੋ ਆਮ ਮਾਰਕੀਟ ਨਾਲੋਂ ਕੁਝ ਨਾ ਕੁਝ ਘੱਟ ਸੀ। ਬਲਜੀਤ ਨੂੰ ਆਪਣੀ ਪਤਨੀ ਦੀ ਸਿਆਣਪ ਉੱਪਰ ਮਾਣ ਮਹਿਸੂਸ ਹੋਇਆ ਜਿਸ ਦੇ ਵਾਰ ਵਾਰ ਕਹਿਣ ’ਤੇ ਹੀ ਉਹ ਪਿੰਡ ਤੋਂ ਸ਼ਹਿਰ ਇਸ ਸਟੋਰ ਵਿੱਚ ਮਹੀਨੇ ਦਾ ਸਾਰਾ ਘਰੇਲੂ ਵਰਤੋਂ ਦਾ ਸਾਮਾਨ ਖਰੀਦਣ ਆਇਆ ਸੀ। ਉਨ੍ਹਾਂ ਨੇ ਇੱਕ ਟਰਾਲੀ ਲਈ ਅਤੇ ਪਹਿਲਾਂ ਤੋਂ ਬਣਾਈ ਸੂਚੀ ਦੇ ਹਿਸਾਬ ਨਾਲ ਸਾਮਾਨ ਚੁੱਕ ਚੁੱਕ ਉਸ ਵਿੱਚ ਰੱਖਣ ਲੱਗੇ। ਚਾਹ-ਪੱਤੀ, ਖੰਡ, ਦਾਲਾਂ, ਟੁੱਥ ਪੇਸਟ ਆਦਿ। “ਇਹ ਪਰਫਿਊਮ ਮੇਰੀ ਪਸੰਦ ਦਾ ਹੈ।’’ “ਹਾਂ, ਮੈਂ ਉਹ ਲਊਂਗੀ ਉਸ ਦੀ ਬਹੁਤ ਐਡ ਆਉਂਦੀ ਹੈ।’’ “ਏਧਰ ਦੇਖੋ ਸ਼ੈਂਪੂ ਦੀ ਬੋਤਲ ਨਾਲ ਕੰਡੀਸ਼ਨਰ ਫਰੀ ਹੈ।’’ “ਕੋਲਡ ਡਰਿੰਕਸ ਦੀ ਪੇਟੀ ਨਾਲ ਵੀ ਦੋ ਬੋਤਲਾਂ ਮੁਫ਼ਤ ਹਨ।’’ “ਹਾਂ-ਹਾਂ ਲੈ ਲਵੋ ਸਸਤੀਆਂ ਹਨ।’’
ਦੇਖਦੇ ਦੇਖਦੇ ਕਾਫ਼ੀ ਸਾਮਾਨ ਸੂਚੀ ਤੋਂ ਬਾਹਰਲਾ ਵੀ ਰੱਖਿਆ ਗਿਆ। ਘੰਟਾ ਕੁ ਖਰੀਦਦਾਰੀ ਕਰਕੇ ਉਹ ਬਿੱਲ ਕਾਊਂਟਰ ’ਤੇ ਚਲੇ ਗਏ। ਦਸ ਹਜ਼ਾਰ ਤੋਂ ਉੱਪਰ ਦਾ ਬਿਲ ਬਣਿਆ ਜਿਸ ਵਿੱਚੋਂ ਪੰਜ ਸੌ ਰੁਪਏ ਦੀ ਛੋਟ ਦੇ ਦਿੱਤੀ ਗਈ। ਦਸ ਹਜ਼ਾਰ ਰੁਪਏ ਦੇ ਕੇ ਬਲਜੀਤ ਦਾ ਸਾਰਾ ਉਤਸ਼ਾਹ ਮੱਠਾ ਪੈ ਗਿਆ। ਉਸ ਨੂੰ ਲੱਗਿਆ ਕਿ ਸਾਮਾਨ ਨਾਲ ਮੁਫ਼ਤ ਚੀਜ਼ਾਂ ਦੇ ਲਾਲਚ ਵਿੱਚ ਉਹ ਜ਼ਰੂਰਤ ਤੋਂ ਜ਼ਿਆਦਾ ਸਾਮਾਨ ਖ਼ਰੀਦ ਚੁੱਕੇ ਸਨ। ਉਹ ਕੁਝ ਸਮਾਨ ਵਾਪਸ ਕਰਨਾ ਚਾਹੁੰਦਾ ਸੀ, ਪਰ ਆਲੇ ਦੁਆਲੇ ਖੜ੍ਹੇ ਗਾਹਕਾਂ ਦੀ ਸ਼ਰਮ ਨਾਲ ਉਹ ਅਜਿਹਾ ਕਰ ਨਾ ਸਕਿਆ ਕਿਉਂਕਿ ਹੁਣ ਤਾਂ ਬਿਲ ਵੀ ਕੱਟਿਆ ਜਾ ਚੁੱਕਿਆ ਸੀ। ਸਟੋਰ ਦੇ ਕਾਮਿਆਂ ਨੇ ਸਾਰਾ ਸਾਮਾਨ ਕਾਰ ਵਿੱਚ ਰੱਖ ਦਿੱਤਾ। ਬਲਜੀਤ ਹੁਰੀਂ ਵੀ ਕਾਰ ਵਿੱਚ ਆ ਕੇ ਬੈਠ ਗਏ। ਉਹ ਕਾਰ ਸਟਾਰਟ ਕਰਦਾ ਬੋਲਿਆ, “ਖਰਚਾ ਕੁਝ ਜ਼ਿਆਦਾ ਹੋ ਗਿਆ। ਆਮ ਤਾਂ ਆਪਾਂ ਪੰਜ ਛੇ ਹਜ਼ਾਰ ਵਿੱਚ ਮਹੀਨਾ ਚਲਾ ਲੈਂਦੇ ਹਾਂ।’’ “ਹੂੰ, ਪਰ ਆਪਾਂ ਕੁਝ ਵਾਧੂ ਤਾਂ ਖਰੀਦਿਆ ਹੀ ਨਹੀਂ! ਪੰਜ ਸੌ ਡਿਸਕਾਊਂਟ ਵੀ ਮਿਲਿਆ,’’ ਪਤਨੀ ਨੇ ਸਾਮਾਨ ਦਾ ਹਿਸਾਬ ਕਿਤਾਬ ਲਾਉਂਦਿਆਂ ਕਿਹਾ। “ਡਿਸਕਾਊਂਟ…’’ ਸੋਚਦੇ ਹੋਏ ਬਲਜੀਤ ਨੇ ਗੇਅਰ ਪਾ ਕਾਰ ਅੱਗੇ ਤੋਰ ਲਈ।