ਮਾਂ,....ਕੀ ਆਪਾਂ ਵੀ ਅਜਾਦ ਭਾਰਤ ਦੇ ਵਾਸੀ ਨਹੀ ?

ਇਕ ਵਾਰੀ ਜਰੂਰ ਪੜੋ .....

  • ਬੱਚਾ : ਮਾ ਆਹ੍ਹ 15 ਅਗਸਤ ਕੀ ਹੈ ?
  • ਮਾਂ : ਬੇਟਾ ਅਜਾਦੀ ਦਾ ਦਿਨ ਹੈ ਅੱਜ....
  • ਬੱਚਾ : ਅਜਾਦੀ ਦਾ ਕੀ ਮਤਲਬ ਹੈ ਮਾਂ ?
  • ਮਾਂ : ਅਜਾਦੀ ਉਸਨੂੰ ਕਹਿੰਦੇ ਨੇ ਜਦੋ ਹਰ ਕੋਈ
  • ਆਪਣੀ ਮਰਜੀ ਨਾਲ ...ਆਪਣੇ ਹੱਕ ਮੰਗ ਸਕਦਾ,
  • ........ ਉਸਨੂੰ ਨਾਗਰਿਕ ਹੋਣ ਦੇ ਨਾਤੇ ਆਪਣੀ ਸਰਕਾਰ ਚੁਣਨ ਤੇ
  • ਸਰਕਾਰ ਦੇ ਕੰਮ ਕਾਜ ਪੁਛਣ ਦਾ ਹੱਕ ਹੈ!
  • .........ਹਰ ਨਾਗਰਿਕ ਨੂੰ ਮੁੱਢਲੀ ਵਿਦਿਆ ਪ੍ਰਾਪਤ ਕਰਨ ਦਾ ਹੱਕ ਹੈ!
  • ਬਚਾ ਹੈਰਾਂਨੀ ਤੇ ਕੁਝ ਚਿਰ ਚੁੱਪ ਤੋਂ ਬਾਦ....
  • "ਮਾਂ,....ਕੀ ਆਪਾਂ ਵੀ ਅਜਾਦ ਭਾਰਤ ਦੇ ਵਾਸੀ ਨਹੀ ?
  • .....ਮੈ ਸਕੂਲ ਕਿਓਂ ਨਹੀ ਜਾ ਸਕਦਾ ? ਤੈਨੂੰ ਰੋਜ ਕਿਓਂ ਸੜਕ ਤੇਰੇਹੜੀ ਲਾ ਸਬਜੀ ਵੇਚਣੀ ਪੈਂਦੀ ਹੈ? ਸਰਕਾਰ ਆ ਕੇ ਸਾਡੀਆਂ ਰੇਹੜੀਆਂਕਿਓਂ ਚੁਕਾ ਦਿੰਦੀ ਹੈ? ਬਾਪੂ ਨੂੰ ਬਿਮਾਰੀ ਲਈ ਕੋਈ ਹਸਪਤਾਲ ਦਾਖਲ ਕਿਓਂ ਨਹੀ ਕਰਦਾ..... ?
  • ਮਾ ਬੇ-ਜੁਬਾਨ ਹੋ ਜਾਂਦੀ ਹੈ ਤੇ ਅੱਖਾਂ ਚੋ ਪਰਲ ਪਰਲ ਹੰਝੂ ਕਿਰਦੇ ਨੇ ,,,,ਅੱਖਾਂ ਪੂੰਝ ਕੇ ,,,,"ਮੇਰੇ ਬੇਟੇ ਇਹਨਾ ਸਾਰੇ ਸਵਾਲਾ ਦੇ ਜਬਾਵ ਤੂੰ ਇਸ ਸਰਕਾਰ ਤੋਂ ਮੰਗਣੇ ਨੇ ,,,ਤੇ ਜਿਸ ਦਿਨ ਓਹ ਜਬਾਵ ਮਿਲ ਗਾਏ ਤੇ ਸਾਨੂੰ ਅਜਾਦੀ ਮਿਲੀ ਕਹਾਂਗੇ ".........ਮੇਰਾ ਭਾਰਤ ਅਜਾਦ " !!.................. .ਅਜਾਦ.


​
 
Back
Top