ਅਕਾਲ ਪੁਰਖ ਦਾ ਅਸਲ ਨਾਂ ਕੀ ਹੈ ?

kit walker

Prime VIP
Staff member
ਸਿੱਖ ਅਕਾਲ ਪੁਰਖ ਦੇ ਵਰਸੋਏ ਹਨ । ਹੁਣ ਅਕਾਲਪੁਰਖ ਜੀ ਦਾ ਸਿਮਰਨ ਕਿਵੇ ਕੀਤਾ ਜਾਵੇ । ਸਿਮਰਨ ਲਈ ਨਾਮ ਪੁਕਰਨ ਦੀ ਲੋੜ ਹੁੰਦੀ ਜਿਹਨੂ ਜਪਣਾ ਵੀ ਆਖਦੇ ਹਨ । ਸੋ ਅਕਾਲ ਪੁਰਖ ਦਾ ਅਸਲ ਨਾਂ ਹੈ ਕੀ ?
ਬਹੁਤੇ ਵੀਰ ਭੈਣਾਂ ਅਕਾਲ ਪੁਰਖ ਦੇ ਲਈ ਵਾਹਿਗੁਰੂ ਸਬਦ ਦੀ ਵਰਤੋਂ ਕਰਦੇ ਨੇ । ਕੀ ਵਾਹਿਗੁਰੂ ਸ਼ਬਦ ਗੁਰਬਾਣੀ ਦੀ ਕਸਵੱਟੀ ਤੇ ਖਰਾ ਉੱਤਰਦਾ ਹੈ ?
ਕੀ ਅਕਾਲ ਪੁਰਖ ਨੂ ਵਾਹਿਗੁਰੂ ਨਾਲ ਪੁਕਾਰਿਆ ਜਾਣਾ ਸਹੀ ?

ਸਵਾਲ ਤਾਂ ਹੋਰ ਵੀ ਬਹੁਤ ਹੈ ਪਰ ਇੱਹ ਇੱਕ ਵਡਾ ਸਵਾਲ ਹੈ ਜੋ ਅਕਸਰ ਪਰੇਸ਼ਾਨ ਕਰ ਰਿਹਾ ਹੈ । ਥੋੜੀ ਮੱਦਦ ਕਰੋ ।

ਫੋਰਮ ਸੰਚਾਲਕ ਇਸ ਪੋਸਟ ਨੂ ਡਿਲੀਟ ਕਰਨ ਦਾ ਅਧਿਕਾਰ ਰੱਖਦੇ ਹਨ।
 
Jithe takk mainu pta hai baani vich koi fix naam or nature te nahi hai Akal Purakh da. Its up to the person.
 
ਗੁਰਬਾਣੀ ਵਿਚ ਹੀ ਦਿੱਤਾ ਹੋਇਆ ਹੈ। ਸਭ ਤੋ ਪਹਿਲਾ ਮੂਲ ਮੰਤਰ ਵਿਚ ਅਕਾਲਪੁਰਖ ਦੀ ਪਛਾਣ ਵਿੱਚ ਸਤਿਨਾਮ ਦੇ ਤੌਰ ਤੇ ਉਹਦਾ ਨਾਂ ਦਸਿਆ ਗਿਆ। ਫੇਰ ਕੁਝ ਸ਼ਬਦ ਜਿਵੇ
ਜਪੁ ਮਨ ਸਤਿਨਾਮ ਸਦਾ ਸਤਿਨਾਮ।
ਬੋਲੋ ਸਤਿਨਾਮ ਕਰਤਾਰ।
ਸਤਿਨਾਮ ਤਾਂ ਗੁਰਬਾਣੀ ਵਿੱਚ ਬਹੁਤ ਵਾਰ ਆਉਂਦਾ ਹੈ। ਸੋ ਇਹ ਪ੍ਰਮਾਣਕ ਸਬੂਤ ਹਨ ਕਿ ਅਕਾਲ ਪੁਰਖ ਜੀ ਨੂੰ ਸਤਿਨਾਮ ਨਾਲ ਪੁਕਾਰਿਆ ਜਾ ਸਕਦਾ ਹੈ।
 
Back
Top