☬ Ajj da mukhwak/ hukamnama ☬

(Listen Katha after 11AM IST)



TODAY'S HUKAMNAMA FROM SRI DARBAR SAHIB
Sri Amritsar.

[April 22, 2008, Tuesday 04:45 AM. IST]
ਸੋਰਠਿ ਮਹਲਾ 5 ॥

ਹਿਰਦੈ ਨਾਮੁ ਵਸਾਇਹੁ ॥ ਘਰਿ ਬੈਠੇ ਗੁਰੂ ਧਿਆਇਹੁ ॥ ਗੁਰਿ ਪੂਰੈ ਸਚੁ ਕਹਿਆ ॥ ਸੋ ਸੁਖੁ ਸਾਚਾ ਲਹਿਆ ॥1॥ ਅਪੁਨਾ ਹੋਇਓ ਗੁਰੁ ਮਿਹਰਵਾਨਾ ॥ ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥ ਸਾਚੀ ਗੁਰ ਵਡਿਆਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਸਿਿਰ ਸਾਹਾ ਪਾਤਿਸਾਹਾ ॥ ਗੁਰ ਭੇਟਤ ਮਨਿ ਓਮਾਹਾ ॥2॥ ਸਗਲ ਪਰਾਛਤ ਲਾਥੇ ॥ ਮਿਿਲ ਸਾਧਸੰਗਤਿ ਕੈ ਸਾਥੇ ॥ ਗੁਣ ਨਿਧਾਨ ਹਰਿ ਨਾਮਾ ॥ ਜਪਿ ਪੂਰਨ ਹੋਏ ਕਾਮਾ ॥3॥ ਗੁਰਿ ਕੀਨੋ ਮੁਕਤਿ ਦੁਆਰਾ ॥ ਸਭ ਸ੍ਰਿਸਟਿ ਕਰੈ ਜੈਕਾਰਾ ॥ ਨਾਨਕ ਪ੍ਰਭੁ ਮੇਰੈ ਸਾਥੇ ॥ ਜਨਮ ਮਰਣ ਭੈ ਲਾਥੇ ॥4॥2॥52॥


ਮੰਗਲਵਾਰ, 9 ਵੈਸਾਖ (ਸੰਮਤ 540 ਨਾਨਕਸ਼ਾਹੀ)(ਅੰਗ: 621)

ਪੰਜਾਬੀ ਵਿਆਖਿਆ :
ਸੋਰਠਿ ਮਹਲਾ 5 ॥


ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਗੁਰੂ ਦਇਆਵਾਨ ਹੁੰਦਾ ਹੈ, ਉਹ ਮਨੁੱਖ ਨਾਮ-ਜਲ ਨਾਲ ਮਨ ਨੂੰ ਪਵਿਤ਼੍ਰ ਕਰ ਕੇ ਆਤਮਕ ਆਨੰਦ ਸੁਖ ਖ਼ੁਸ਼ੀਆਂ ਨਾਲ ਭਰਪੂਰ ਹੋ ਕੇ ਅੰਤਰ-ਆਤਮੇ ਟਿਕ ਜਾਂਦੇ ਹਨ (ਵਿਕਾਰਾਂ ਆਦਿਕਾਂ ਵਲ ਭਟਕਣੋਂ ਹਟ ਜਾਂਦੇ ਹਨ) ।ਰਹਾਉ। ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖੋ । ਅੰਤਰ-ਆਤਮੇ ਟਿਕ ਕੇ ਗੁਰੂ ਦਾ ਧਿਆਨ ਧਰਿਆ ਕਰੋ । ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਦਾ-ਥਿਰ ਹਰਿ-ਨਾਮ (ਦੇ ਸਿਮਰਨ) ਦਾ ਉਪਦੇਸ਼ ਦਿੱਤਾ, ਉਸ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਸਦਾ ਕਾਇਮ ਰਹਿੰਦਾ ਹੈ ।1। ਹੇ ਭਾਈ! ਗੁਰੂ ਦੀ ਆਤਮਕ ਉੱਚਤਾ ਸਦਾ-ਥਿਰ ਰਹਿਣ ਵਾਲੀ ਹੈ, ਉਸ ਦੀ ਕਦਰ-ਕੀਮਤ ਨਹੀਂ ਦੱਸੀ ਜਾ ਸਕਦੀ । ਗੁਰੂ (ਦੁਨੀਆ ਦੇ) ਸ਼ਾਹ ਦੇ ਸਿਰ ਉੱਤੇ ਪਾਤਿਸ਼ਾਹ ਹੈ । ਗੁਰੂ ਨੂੰ ਮਿਿਲਆਂ ਮਨ ਵਿਚ (ਹਰੀ-ਨਾਮ ਸਿਮਰਨ ਦਾ) ਚਾਉ ਪੈਦਾ ਹੋ ਜਾਂਦਾ ਹੈ ।2। ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਸਾਰੇ ਪਾਪ ਲਹਿ ਜਾਂਦੇ ਹਨ, (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਖ਼ਜ਼ਾਨੇ ਹਰਿ-ਨਾਮ ਨੂੰ ਜਪ ਜਪ ਕੇ (ਜ਼ਿੰਦਗੀ ਦੇ) ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ।3। ਹੇ ਭਾਈ! ਗੁਰੂ ਨੇ (ਹਰਿ-ਨਾਮ ਸਿਮਰਨ ਦਾ ਇਕ ਐਸਾ) ਦਰਵਾਜ਼ਾ ਤਿਆਰ ਕਰ ਦਿੱਤਾ ਹੈ (ਜੋ ਵਿਕਾਰਾਂ ਤੋਂ ਖ਼ਲਾਸੀ (ਕਰਾ ਦੇਂਦਾ ਹੈ) । (ਗੁਰੂ ਦੀ ਇਸ ਦਾਤਿ ਦੇ ਕਾਰਨ) ਸਾਰੀ ਸ੍ਰਿਸ਼ਟੀ (ਗੁਰੂ ਦੀ) ਸੋਭਾ ਕਰਦੀ ਹੈ । ਹੇ ਨਾਨਕ! (ਆਖ—ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਹਿਰਦੇ ਵਿਚ ਵਸਾਇਆਂ) ਪਰਮਾਤਮਾ ਮੇਰੇ ਅੰਗ-ਸੰਗ (ਵੱਸਦਾ ਪ੍ਰਤੀਤ ਹੋ ਰਿਹਾ ਹੈ) ਮੇਰੇ ਜਨਮ ਮਰਨ ਦੇ ਸਾਰੇ ਡਰ ਲਹਿ ਗਏ ਹਨ ।4।2।52।
English Translation :

SORAT’H, FIFTH MEHL:

Enshrine the Naam, the Name of the Lord, within your heart; sitting within your own home, meditate on the Guru. The Perfect Guru has spoken the Truth; the True Peace is obtained only from the Lord. || 1 || My Guru has become merciful. In bliss, peace, pleasure and joy, I have returned to my own home, after my purifying bath. || Pause || True is the glorious greatness of the Guru; His worth cannot be described. He is the Supreme Overlord of kings. Meeting with the Guru, the mind is enraptured. || 2 || All sins are washed away, meeting with the Saadh Sangat, the Company of the Holy. The Lord’s Name is the treasure of excellence; chanting it, one’s affairs are perfectly resolved. || 3 || The Guru has opened the door of liberation, and the entire world applauds Him with cheers of victory. O Nanak, God is always with me; my fears of birth and death are gone. || 4 || 2 || 52 ||

Tuesday, 9th Vaisaakh (Samvat 540 Nanakshahi) (Page: 621)
 
TODAY'S HUKAMNAMA FROM SRI DARBAR SAHIB
Sri Amritsar.

[April 23, 2008, Wednesday 04:45 AM. IST]
ਸਲੋਕ ॥

ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥ ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥1॥ ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥ ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ॥2॥ ਪਉੜੀ ॥ ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥ ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥ ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥ ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ ॥ ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥14॥


ਬੁੱਧਵਾਰ, 10 ਵੈਸਾਖ (ਸੰਮਤ 540 ਨਾਨਕਸ਼ਾਹੀ) (ਅੰਗ: 709)

ਪੰਜਾਬੀ ਵਿਆਖਿਆ :
ਸਲੋਕ ॥


ਜੋ ਮਨੁੱਖ ਜੀਭ ਨਾਲ ਪਾਰਬ੍ਰਹਮ ਦਾ ਨਾਮ ਉਚਾਰਦੇ ਹਨ, ਜੋ ਕੰਨਾਂ ਨਾਲ ਸਿਫ਼ਤਿ-ਸਾਲਾਹ ਦੀ ਪਵਿਤ਼੍ਰ ਬਾਣੀ ਸੁਣਦੇ ਹਨ ਤੇ ਜੋ ਪਾਰਬ੍ਰਹਮ ਦਾ ਧਿਆਨ (ਧਰਦੇ ਹਨ,) ਹੇ ਨਾਨਕ! ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ।1। ਇਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ (ਭਾਵ, ਜੇ ਖਸਮ ਸਾਂਈ ਨੂੰ ਭੁਲਾ ਦਿੱਤਾ ਤਾਂ....) । ਹੇ ਨਾਨਕ! ਸਿਰਫ਼ ਉਹੀ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਹੈ ।2। ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੋ ਪ੍ਰਭੂ ਦੀਆਂ ਗੱਲਾਂ ਸੁਣਦੇ ਹਨ । ਉਹ ਮਨੁੱਖ ਸਭ ਗੁਣਾਂ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੍ਰਭੂ ਅੱਗੇ ਸਿਰ ਨਿਵਾਉਂਦੇ ਹਨ । (ਉਹਨਾਂ ਦੇ) ਉਹ ਹੱਥ ਸੋਹਣੇ ਲੱਗਦੇ ਹਨ ਜੋ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ ਤੇ ਉਹ ਪੈਰ ਪਵਿੱਤ਼੍ਰ ਹਨ ਜੋ ਪ੍ਰਭੂ ਦੇ ਰਾਹ ਤੇ ਤੁਰਦੇ ਹਨ । (ਅਜੇਹੇ) ਸੰਤਾਂ ਦੀ ਸੰਗਤਿ ਵਿਚ (ਦੁੱਖ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ, ਸਾਰਾ ਦੁੱਖ ਦੂਰ ਹੋ ਜਾਂਦਾ ਹੈ ।14।

English Translation :

SHALOK:

With my tongue, I chant the Lord’s Name; with my ears, I listen to the Ambrosial Word of His Shabad. Nanak is forever a sacrifice to those who meditate on the Supreme Lord God. || 1 || All concerns are false, except those of the One Lord. O Nanak, blessed are those, who are in love with their True Lord. || 2 || PAUREE: I am forever a sacrifice to those who listen to the sermon of the Lord. Those who bow their heads before God are perfect and distinguished. Those hands, which write the Praises of the infinite Lord are beautiful. Those feet which walk on God’s Path are pure and holy. In the Society of the Saints, they are emancipated; all their sorrows depart. || 14 ||

Wednesday, 10th Vaisaakh (Samvat 540 Nanakshahi) (Page: 709)
 
TODAY'S HUKAMNAMA FROM SRI DARBAR SAHIB
Sri Amritsar.

[April 24, 2008, Thursday 04:45 AM. IST]
ਸੂਹੀ ਮਹਲਾ 5 ॥

ਦੀਨੁ ਛਡਾਇ ਦੁਨੀ ਜੋ ਲਾਏ ॥ ਦੁਹੀ ਸਰਾਈ ਖੁਨਾਮੀ ਕਹਾਏ ॥1॥ ਜੋ ਤਿਸੁ ਭਾਵੈ ਸੋ ਪਰਵਾਣੁ ॥ ਆਪਣੀ ਕੁਦਰਤਿ ਆਪੇ ਜਾਣੁ ॥1॥ ਰਹਾਉ ॥ ਸਚਾ ਧਰਮੁ ਪੁੰਨੁ ਭਲਾ ਕਰਾਏ ॥ ਦੀਨ ਕੈ ਤੋਸੈ ਦੁਨੀ ਨ ਜਾਏ ॥2॥ ਸਰਬ ਨਿਰੰਤਰਿ ਏਕੋ ਜਾਗੈ ॥ ਜਿਤੁ ਜਿਤੁ ਲਾਇਆ ਤਿਤੁ ਤਿਤੁ ਕੋ ਲਾਗੈ ॥3॥ ਅਗਮ ਅਗੋਚਰੁ ਸਚੁ ਸਾਹਿਬੁ ਮੇਰਾ ॥ ਨਾਨਕੁ ਬੋਲੈ ਬੋਲਾਇਆ ਤੇਰਾ ॥4॥23॥29॥


ਵੀਰਵਾਰ, 11 ਵੈਸਾਖ (ਸੰਮਤ 540 ਨਾਨਕਸ਼ਾਹੀ)(ਅੰਗ: 743)

ਪੰਜਾਬੀ ਵਿਆਖਿਆ
:
ਸੂਹੀ ਮਹਲਾ 5 ॥


ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਵਿਹਾਝਣ ਵਲੋਂ ਹਟਾ ਕੇ ਦੁਨੀਆ ਦੇ ਧਨ ਵਲ ਲਾ ਦੇਂਦਾ ਹੈ, ਉਹ ਮਨੁੱਖ ਦੋਹਾਂ ਜਹਾਨਾਂ ਵਿਚ (ਇਸ ਲੋਕ ਤੇ ਪਰਲੋਕ ਵਿਚ) ਗੁਨਹਗਾਰ ਅਖਵਾਂਦਾ ਹੈ ।1। ਹੇ ਭਾਈ! ਪਰਮਾਤਮਾ ਆਪਣੀ ਰਚੀ ਸ੍ਰਿਸ਼ਟੀ ਬਾਰੇ ਆਪ ਹੀ ਸਭ ਕੁਝ ਜਾਣਨ ਵਾਲਾ ਹੈ । ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੀਵਾਂ ਨੂੰ ਉਹੀ ਕੁਝ ਸਿਰ-ਮੱਥੇ ਮੰਨਣਾ ਪੈਂਦਾ ਹੈ (ਉਹੀ ਕੁਝ ਜੀਵ ਕਰਦੇ ਹਨ) ।1।ਰਹਾਉ।ਹੇ ਭਾਈ! (ਜਿਸ ਮਨੁੱਖ ਪਾਸੋਂ ਪਰਮਾਤਮਾ) ਸਦਾ-ਥਿਰ ਰਹਿਣ ਵਾਲਾ (ਨਾਮ-ਸਿਮਰਨ-) ਧਰਮ ਕਰਾਂਦਾ ਹੈ, (ਨਾਮ-ਸਿਮਰਨ ਦਾ) ਨੇਕ ਭਲਾ ਕੰਮ ਕਰਾਂਦਾ ਹੈ, ਨਾਮ-ਧਨ ਇਕੱਠਾ ਕਰਦਿਆਂ ਉਸ ਦੀ ਇਹ ਦੁਨੀਆ ਭੀ ਨਹੀਂ ਵਿਗੜਦੀ ।2। ਹੇ ਭਾਈ! (ਜੀਵਾਂ ਦੇ ਕੀਹ ਵੱਸ?) ਹਰੇਕ ਜੀਵ ਉਸੇ ਉਸੇ ਕੰਮ ਵਿਚ ਲੱਗਦਾ ਹੈ ਜਿਸ ਜਿਸ ਕੰਮ ਵਿਚ ਪਰਮਾਤਮਾ ਲਾਂਦਾ ਹੈ ।3। ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਅਪਹੁੰਚ ਹੈਂ, ਗਿਆਨ-ਇੰਦ਼੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚਿਆ ਨਹੀਂ ਜਾ ਸਕਦਾ । (ਤੇਰਾ ਦਾਸ) ਨਾਨਕ ਤੇਰਾ ਪ੍ਰੇਰਿਆ ਹੋਇਆ ਹੀ ਤੇਰਾ ਨਾਮ ਉਚਾਰ ਸਕਦਾ ਹੈ ।4।23।29।

English Translation :

SOOHEE, FIFTH MEHL:

One who withdraws from God’s Path, and attaches himself to the world, is known as a sinner in both worlds. || 1 || He alone is approved, who pleases the Lord. Only He Himself knows His creative omnipotence. || 1 || Pause || One who practices truth, righteous living, charity and good deeds, has the supplies for God’s Path. Worldly success shall not fail him. || 2 || Within and among all, the One Lord is awake. As He attaches us, so are we attached. || 3 || You are inaccessible and unfathomable, O my True Lord and Master. Nanak speaks as You inspire him to speak. || 4 || 23 || 29 ||

Thursday, 11th Vaisaakh (Samvat 540 Nanakshahi)(Page: 743)
 
TODAY'S HUKAMNAMA FROM SRI DARBAR SAHIB
Sri Amritsar.




[April 25, 2008, Friday 04:45 AM. IST]

ਸਲੋਕ ॥

ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥ ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥1॥ ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥ ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ ॥2॥ ਪਉੜੀ ॥ ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥ ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ॥ ਆਰਜਾ ਗਈ ਵਿਹਾਇ ਧੰਧੈ ਧਾਇਆ ॥ ਪੂਰਨ ਭਏ ਨ ਕਾਮ ਮੋਹਿਆ ਮਾਇਆ ॥ ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ॥8॥


ਸ਼ੁੱਕਰਵਾਰ, 12 ਵੈਸਾਖ (ਸੰਮਤ 540 ਨਾਨਕਸ਼ਾਹੀ) (ਅੰਗ: 707)

ਪੰਜਾਬੀ ਵਿਆਖਿਆ
:
ਸਲੋਕ ॥


ਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, (ਸਿਰ ਤੇ) ਛਤਰ ਚਉਰ, ਤੇ ਬੈਠਣ ਨੂੰ ਸ਼ਾਹੀ ਤਖ਼ਤ—ਇਹਨਾਂ ਪਦਾਰਥਾਂ ਵਿਚ, ਹੇ ਨਾਨਕ! ਅੰਨ੍ਹੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ, ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ (ਸਮਾਨ) ਹਨ ।1। ਹੇ ਨਾਨਕ! ਜੇ ਪ੍ਰਭੂ ਦੇ ਨਾਮ ਤੋਂ ਵਾਂਜੇ ਰਹੇ ਤਾਂ ਸੋਹਣੀ ਮਾਇਆ ਧੋਖਾ ਹੀ ਹੈ (ਇਹ ਇਉਂ ਹੈ ਜਿਵੇਂ) ਸੁਪਨੇ ਵਿਚ ਸਾਰੀਆਂ ਮੌਜਾਂ ਮਾਣੀਆਂ, ਉਹਨਾਂ ਦੇ ਮੋਹ ਨੇ ਖਿੱਚ ਪਾ ਲਈ (ਪਰ ਜਦੋਂ ਜਾਗ ਆਈ ਤਾਂ ਪੱਲੇ ਕੁਝ ਭੀ ਨਾਹ ਰਿਹਾ) ।2। ਮੂਰਖ ਮਨੁੱਖ ਨੇ ਸੁਪਨੇ ਨਾਲ ਪਿਆਰ ਪਾਇਆ ਹੋਇਆ ਹੈ । ਇਸ ਰਾਜ ਤੇ ਰਸਾਂ ਦੇ ਭੋਗਾਂ ਵਿਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਬਰੜਾ ਰਿਹਾ ਹੈ । ਦੁਨੀਆ ਦੇ ਧੰਧੇ ਵਿਚ ਭਟਕਦੇ ਦੀ ਸਾਰੀ ਹੀ ਉਮਰ ਬੀਤ ਜਾਂਦੀ ਹੈ, ਪਰ ਮਾਇਆ ਵਿਚ ਮੋਹੇ ਹੋਏ ਦੇ ਕੰਮ ਮੁੱਕਣ ਵਿਚ ਨਹੀਂ ਆਉਂਦੇ । ਵਿਚਾਰੇ ਜੀਵ ਦੇ ਭੀ ਕੀ ਵੱਸ? ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ ।8।
English Translation :

SHALOK:

The various sorts of pleasures, powers, joys, beauty, canopies, cooling fans and thrones to sit on — the foolish, ignorant and blind are engrossed in these things. O Nanak, desire for Maya is just a dream. || 1 || In a dream, he enjoys all sorts of pleasures, and emotional attachment seems so sweet. O Nanak, without the Naam, the Name of the Lord, the beauty of Maya’s illusion is fake. || 2 || PAUREE: The fool attaches his consciousness to the dream. When he awakes, he forgets the power, pleasures and enjoyments, and he is sad. He passes his life chasing after worldly affairs. His works are not completed, because he is enticed by Maya. What can the poor helpless creature do? The Lord Himself has deluded him. || 8 ||

Friday, 12th Vaisaakh (Samvat 540 Nanakshahi) (Page: 707)
 
TODAY'S HUKAMNAMA FROM SRI DARBAR SAHIB
Sri Amritsar.

[April 26, 2008, Saturday 04:45 AM. IST]

ਸੂਹੀ ਮਹਲਾ 5 ਗੁਣਵੰਤੀ ॥

ਜੋ ਦੀਸੈ ਗੁਰਸਿਖੜਾ ਤਿਸੁ ਨਿਿਵ ਨਿਿਵ ਲਾਗਉ ਪਾਇ ਜੀਉ ॥ ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥ ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ ॥ ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ ॥ ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ ਮੈ ਆਸਾ ਰਖੀ ਚਿਿਤ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ ॥ ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ॥ ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ ॥ ਜੋ ਗੁਰ ਦੀਸੈ ਸਿਖੜਾ ਤਿਸੁ ਨਿਿਵ ਨਿਿਵ ਲਾਗਉ ਪਾਇ ਜੀਉ ॥3॥


ਸ਼ਨੀਵਾਰ, 13 ਵੈਸਾਖ (ਸੰਮਤ 540 ਨਾਨਕਸ਼ਾਹੀ)(ਅੰਗ : 763)

ਪੰਜਾਬੀ ਵਿਆਖਿਆ
:
ਸੂਹੀ ਮਹਲਾ 5 ਗੁਣਵੰਤੀ ॥


ਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨੀਊਂ ਨੀਊਂ ਕੇ ਭਾਵ, ਨਿਮ੍ਰਤਾ-ਅਧੀਨਗੀ ਨਾਲ ਉਸ ਦੇ ਪੈਰੀਂ ਲੱਗਦਾ ਹਾਂ, ਤੇ ਉਸ ਨੂੰ ਆਪਣੇ ਦਿਲ ਦੀ ਪੀੜਾ (ਤਾਂਘ) ਦੱਸਦਾ ਹਾਂ, ਤੇ ਬੇਨਤੀ ਕਰਦਾ ਹਾਂ- ਹੇ ਗੁਰ-ਸਿੱਖ! ਮੈਨੂੰ ਸੱਜਣ-ਗੁਰੂ ਮਿਲਾ ਦੇ। ਮੈਨੂੰ ਕੋਈ ਅਜੇਹਾ ਸੋਹਣਾ ਉਪਦੇਸ਼ ਦੱਸ ਜਿਸ ਦੀ ਬਰਕਤਿ ਨਾਲ ਮੇਰਾ ਮਨ ਕਿਸੇ ਹੋਰ ਪਾਸੇ ਵਲ ਨਾਹ ਜਾਏ। ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ, ਮੈਨੂੰ ਰਸਤਾ ਦੱਸ ਜਿਸ ਰਾਹੇ ਪੈ ਕੇ ਮੈਂ ਪ੍ਰਭੂ ਦਾ ਦਰਸ਼ਨ ਕਰ ਸਕਾਂ। ਮੈਂ ਚੌਰਾਸੀ ਲੱਖ ਦੇ ਦੂਰ ਦੇ ਪੈਂਡੇ ਤੋਂ ਤੁਰ ਕੇ ਆਇਆ ਹਾਂ, ਹੁਣ ਮੈਂ ਤੇਰਾ ਆਸਰਾ ਤੱਕਿਆ ਹੈ। ਮੈਂ ਆਪਣੇ ਚਿੱਤ ਵਿਚ ਇਹੀ ਆਸ ਰੱਖੀ ਹੋਈ ਹੈ ਕਿ ਤੂੰ ਮੇਰਾ ਸਾਰਾ ਦੁੱਖ ਦੂਰ ਕਰ ਦੇਵੇਂਗਾ।(ਅੱਗੋਂ ਉੱਤਰ ਮਿਲਦਾ ਹੈ-) ਇਸ ਰਾਸਤੇ ਉਤੇ ਜੇਹੜੇ ਗੁਰ-ਭਾਈ ਤੁਰਦੇ ਹਨ ਉਹ ਗੁਰੂ ਦੀ ਦੱਸੀ ਕਾਰ ਕਰਦੇ ਹਨ ਤੂੰ ਭੀ ਉਹੀ ਕਾਰ ਕਰ ਜੋ ਗੁਰੂ ਦੱਸਦਾ ਹੈ। ਜੇ ਤੂੰ ਆਪਣੇ ਮਨ ਦੀ ਕੋਝੀ ਮਤਿ ਛੱਡ ਦੇਵੇਂ, ਜੇ ਤੂੰ ਪ੍ਰਭੂ ਤੋਂ ਬਿਨਾ ਹੋਰ ਮਾਇਆ ਆਦਿਕ ਦਾ ਪਿਆਰ ਭੁਲਾ ਦੇਵੇਂ, ਤਾਂ ਇਸ ਤਰ੍ਹਾਂ ਤੂੰ ਪ੍ਰਭੂ ਦਾ ਸੋਹਣਾ ਦਰਸ਼ਨ ਕਰ ਲਵੇਂਗਾ, ਤੈਨੂੰ ਕੋਈ ਦੁੱਖ-ਕਲੇਸ਼ ਨਹੀਂ ਵਿਆਪੇਗਾ। ਮੈਂ ਜੋ ਕੁਝ ਤੈਨੂੰ ਦੱਸਿਆ ਹੈ, ਮੈਂ ਗੁਰੂ ਦਾ ਹੁਕਮ ਹੀ ਦੱਸਿਆ ਹੈ, ਮੈਂ ਆਪਣੀ ਅਕਲ ਦਾ ਆਸਰਾ ਲੈ ਕੇ ਇਹ ਰਸਤਾ ਨਹੀਂ ਦੱਸ ਰਿਹਾ। ਜਿਸ ਸੁਭਾਗ ਬੰਦੇ ਉਤੇ ਨਾਨਕ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ। ਗੁਰੂ ਨਾਨਕ ਦੀ ਮੇਹਰ ਦਾ ਸਦਕਾ ਮੈਂ ਪੂਰਨ ਤੌਰ ਤੇ ਰੱਜ ਗਿਆ ਹਾਂ, ਮੈਨੂੰ ਹੁਣ ਮਾਇਆ ਦੀ ਕੋਈ ਭੁੱਖ ਨਹੀਂ ਸਤਾਉਂਦੀ। ਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨਿਮ੍ਰਤਾ-ਅਧੀਨਗੀ ਨਾਲ ਉਸ ਦੇ ਪੈਰੀਂ ਲੱਗਦਾ ਹਾਂ।3।
English Translation :

SOOHEE, 5th GURU, GUNVANTEE ~

THE WORTHY AND VIRTUOUS BRIDE: When I see a Sikh of the Guru, I humbly bow and fall at his feet. I tell to him the pain of my soul, and beg him to unite me with the Guru, my Best Friend. I ask that he impart to me such an understanding, that my mind will not go out wandering anywhere else. I dedicate this mind to you. Please, show me the Path to God. I have come so far, seeking the Protection of Your Sanctuary. Within my mind, I place my hopes in You; please, take my pain and suffering away! So walk on this Path, O sister soul-brides; do that work which the Guru tells you to do. Abandon the intellectual pursuits of the mind, and forget the love of duality. In this way, you shall obtain the Blessed Vision of the Lord’s Darshan; the hot winds shall not even touch you. By myself, I do not even know how to speak; I speak all that the Lord commands. I am blessed with the treasure of the Lord’s devotional worship; Guru Nanak has been kind and compassionate to me. I shall never again feel hunger or thirst; I am satisfied, satiated and fulfilled. When I see a Sikh of the Guru, I humbly bow and fall at his feet. || 3 ||

Saturday, 13th Vaisaakh (Samvat 540 Nanakshahi)(Page : 763)
 
(Listen Katha after 11AM IST)



TODAY'S HUKAMNAMA FROM SRI DARBAR SAHIB
Sri Amritsar.

[April 27, 2008, Sunday 04:45 AM. IST]
ਧਨਾਸਰੀ ਮਹਲਾ 5 ॥

ਭਏ ਕ਼੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥ ਨਵ ਨਿਿਧ ਰਿਿਧ ਸਿਿਧ ਹਰਿ ਲਾਗਿ ਰਹੀ ਜਨ ਪਾਈ ॥1॥ ਸੰਤਨ ਕਉ ਅਨਦੁ ਸਗਲ ਹੀ ਜਾਈ ॥ ਗ੍ਰਿਿਹ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥1॥ ਰਹਾਉ ॥ ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥ ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥2॥2॥33॥


ਐਤਵਾਰ, 14 ਵੈਸਾਖ (ਸੰਮਤ 540 ਨਾਨਕਸ਼ਾਹੀ) (ਅੰਗ : 679)

ਪੰਜਾਬੀ ਵਿਆਖਿਆ :
ਧਨਾਸਰੀ ਮਹਲਾ 5 ॥


ਹੇ ਭਾਈ! ਧਰਤੀ ਦੇ ਸਾਰੇ ਨੌ ਖ਼ਜ਼ਾਨੇ, ਸਾਰੀਆਂ ਕਰਾਮਾਤੀ ਤਾਕਤਾਂ, ਸੰਤ ਜਨਾਂ ਦੇ ਪੈਰਾਂ ਵਿਚ ਟਿਕੀਆਂ ਰਹਿੰਦੀਆਂ ਹਨ । ਪ੍ਰਭੂ ਜੀ ਆਪਣੇ ਸੇਵਕਾਂ ਉਤੇ (ਸਦਾ) ਕਿਰਪਾਲ ਰਹਿੰਦੇ ਹਨ, ਦਇਆਵਾਨ ਰਹਿੰਦੇ ਹਨ । (ਜੇ ਪ੍ਰਭੂ ਦੀ ਕਿਰਪਾ ਹੋਵੇ, ਤਾਂ ਸੰਤ ਜਨਾਂ ਦੀ ਸਰਨ ਪੈ ਕੇ) ਮੈਂ ਭੀ ਆਪਣੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਇਕੱਠਾ ਕਰ ਸਕਾਂ ।1।ਹੇ ਭਾਈ! ਸੰਤ ਜਨਾਂ ਨੂੰ (ਹਰਿ-ਨਾਮ ਦੀ ਬਰਕਤਿ ਨਾਲ) ਸਭਨੀਂ ਥਾਈਂ ਆਤਮਕ ਆਨੰਦ ਬਣਿਆ ਰਹਿੰਦਾ ਹੈ । ਘਰ ਵਿਚ, (ਘਰੋਂ) ਬਾਹਰ (ਹਰ ਥਾਂ) ਪਰਮਾਤਮਾ ਭਗਤਾਂ ਦਾ (ਰਾਖਾ) ਹੈ । (ਭਗਤਾਂ ਨੂੰ ਪ੍ਰਭੂ) ਸਭਨੀਂ ਥਾਈਂ ਵੱਸਦਾ (ਦਿੱਸਦਾ ਹੈ) ।1।ਰਹਾਉ।ਹੇ ਭਾਈ! ਜਿਸ ਮਨੁੱਖ ਦੇ ਪੱਖ ਵਿਚ ਪਰਮਾਤਮਾ ਆਪ ਹੁੰਦਾ ਹੈ, ਉਸ ਮਨੁੱਖ ਦੀ ਕੋਈ ਹੋਰ ਮਨੁੱਖ ਬਰਾਬਰੀ ਨਹੀਂ ਕਰ ਸਕਦਾ । ਹੇ ਨਾਨਕ! (ਆਖ—ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਸਹਮ ਮੁੱਕ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕਦੀ), ਤੂੰ ਭੀ ਉਸ ਦਾ ਨਾਮ ਸਿਮਰਿਆ ਕਰ ।2।2।33।
English Translation :

DHANAASAREE, FIFTH MEHL:

The Lord of the Universe has become kind and merciful; His Ambrosial Nectar permeates my heart. The nine treasures, riches and the miraculous spiritual powers of the Siddhas cling to the feet of the Lord’s humble servant. || 1 || The Saints are in ecstasy everywhere. Within the home, and outside as well, the Lord and Master of His devotees is totally pervading and permeating everywhere. || 1 || Pause || No one can equal one who has the Lord of the Universe on his side. The fear of the Messenger of Death is eradicated, remembering Him in meditation; Nanak meditates on the Naam, the Name of the Lord. || 2 || 2 || 33 ||

Sunday, 14th Vaisaakh (Samvat 540 Nanakshahi)(Page: 679)
 
TODAY'S HUKAMNAMA FROM SRI DARBAR SAHIB
Sri Amritsar.

[April 28, 2008, Monday 04:45 AM. IST]
ਸੂਹੀ ਮਹਲਾ 4 ॥

ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥ ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥1॥ ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥1॥ ਰਹਾਉ ॥ ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥ ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਿਖ ਪਾਇਆ ॥2॥ ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥3॥ ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥ ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥4॥4॥15॥24॥


ਸੋਮਵਾਰ, 15 ਵੈਸਾਖ (ਸੰਮਤ 540 ਨਾਨਕਸ਼ਾਹੀ)(ਅੰਗ 736)

ਪੰਜਾਬੀ ਵਿਆਖਿਆ
:
ਸੂਹੀ ਮਹਲਾ 4 ॥


ਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ । ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ । ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ ।1।ਰਹਾਉ। ਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ । ਅਸੀ ਜੀਵ (ਤਾਂ ਹੀ) ਕੁਝ ਕਰੀਏ, ਜੇ ਕਰ ਸਕਦੇ ਹੋਵੀਏ । ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ । ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ ।1। ਹੇ ਪ੍ਰਭੂ! ਇਹ ਜਿੰਦ, ਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ । ਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ ।2। ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ । ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ । ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ । ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ । ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ ।3। ਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ । ਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ ।4।4।15।24।
English Translation :

SOOHEE, FOURTH MEHL:

All that happens, and all that will happen, is by His Will. If we could do something by ourselves, we would. By ourselves, we cannot do anything at all. As it pleases the Lord, He preserves us. || 1 || O my Dear Lord, everything is in Your power. I have no power to do anything at all. As it pleases You, You forgive us. || 1 || Pause || You Yourself bless us with soul, body and everything. You Yourself cause us to act. As You issue Your Commands, so do we act, according to our pre-ordained destiny. || 2 || You created the entire Universe out of the five elements; if anyone can create a sixth, let him. You unite some with the True Guru, and cause them to understand, while others, the self-willed manmukhs, do their deeds and cry out in pain. || 3 || I cannot describe the glorious greatness of the Lord; I am foolish, thoughtless, idiotic and lowly. Please, forgive servant Nanak, O my Lord and Master; I am ignorant, but I have entered Your Sanctuary. || 4 || 4 || 15 || 24 ||

Monday, 15th Vaisaakh (Samvat 540 Nanakshahi) (Page 736)
 
(Listem Katha after 11AM IST)



TODAY'S HUKAMNAMA FROM SRI DARBAR SAHIB
Sri Amritsar.

[April 29, 2008, Tuesday 04:45 AM. IST]
ਰਾਗੁ ਸੂਹੀ ਮਹਲਾ 4 ਘਰੁ 1
ੴ ਸਤਿਗੁਰ ਪ੍ਰਸਾਦਿ ॥

ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥ ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥1॥ ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ ॥ ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ ॥1॥ ਰਹਾਉ ॥ ਸਤਸੰਗਤਿ ਊਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ ॥ ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ ॥2॥ ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ ॥ ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥3॥ ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥ ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥4॥1॥


ਮੰਗਲਵਾਰ, 16 ਵੈਸਾਖ (ਸੰਮਤ 540 ਨਾਨਕਸ਼ਾਹੀ) (ਅੰਗ : 731)

ਪੰਜਾਬੀ ਵਿਆਖਿਆ :
ਰਾਗੁ ਸੂਹੀ ਮਹਲਾ 4 ਘਰੁ 1

ੴ ਸਤਿਗੁਰ ਪ੍ਰਸਾਦਿ ॥


ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਮਨ ਵਿਚ ਤਨ ਵਿਚ (ਉਪਜੀਆਂ) ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ) ਜਮ ਦਾ ਭੀ ਸਾਰਾ ਡਰ ਲਹਿ ਜਾਂਦਾ ਹੈ ।1। ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੇ ਗੁਣ ਗਾਇਆ ਕਰ । ਜੇ (ਕਿਸੇ ਮਨੁੱਖ ਉਤੇ) ਗੁਰੂ ਦਇਆਵਾਨ ਹੋ ਜਾਏ, ਤਾਂ (ਉਸ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਸੁਆਦ ਨਾਲ ਪੀਂਦਾ ਹੈ ।1।ਰਹਾਉ। ਹੇ ਭਾਈ! ਗੁਰੂ ਦੀ ਸਾਧ ਸੰਗਤਿ ਬੜਾ ਸ੍ਰੇਸ਼ਟ ਥਾਂ ਹੈ (ਸਾਧ ਸੰਗਤਿ ਵਿਚ ਮਨੁੱਖ) ਹਰਿ-ਪ੍ਰਭੂ ਦੇ ਗੁਣ ਗਾਂਦਾ ਹੈ । ਹੇ ਹਰੀ! ਮੇਹਰ ਕਰ, ਮੈਨੂੰ ਸਾਧ ਸੰਗਤਿ ਮਿਲਾ (ਉਥੇ) ਮੈਂ ਤੇਰੇ ਸੰਤ ਜਨਾਂ ਦੇ ਪੈਰ ਧੋਵਾਂਗਾ ।2। ਹੇ ਭਾਈ! ਪਰਮਾਤਮਾ ਦਾ ਨਾਮ ਹਰੇਕ ਸੁਖ ਦੇਣ ਵਾਲਾ ਹੈ । (ਪਰ) ਗੁਰੂ ਦੀ ਮਤਿ ਉਤੇ ਤੁਰ ਕੇ ਹੀ ਹਰਿ-ਨਾਮ ਦਾ ਰਸ ਸੁਆਦ ਨਾਲ ਲਿਆ ਜਾ ਸਕਦਾ ਹੈ । ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੀ (ਮਾਇਆ ਦੀ) ਸਾਰੀ ਤੇ਼੍ਰਹ ਲਹਿ ਗਈ ।3। ਹੇ ਭਾਈ! ਗੁਰੂ ਹੀ ਮੇਰੀ ਜਾਤਿ ਹੈ, ਗੁਰੂ ਹੀ ਮੇਰੀ ਇੱਜ਼ਤ ਹੈ, ਮੈਂ ਆਪਣਾ ਸਿਰ ਗੁਰੂ ਦੇ ਪਾਸ ਵੇਚ ਦਿੱਤਾ ਹੈ । ਹੇ ਦਾਸ ਨਾਨਕ! (ਆਖ—) ਹੇ ਗੁਰੂ! ਮੇਰਾ ਨਾਮ ‘ਗੁਰੂ ਕਾ ਸਿੱਖ’ ਪੈ ਗਿਆ ਹੈ, ਹੁਣ ਤੂੰ ਆਪਣੇ ਇਸ ਸੇਵਕ ਦੀ ਇੱਜ਼ਤ ਰੱਖ ਲੈ (ਤੇ, ਹਰਿ-ਨਾਮ ਦੀ ਦਾਤਿ ਬਖ਼ਸ਼ੀ ਰੱਖ) ।4।1।
English Translation :

RAAG SOOHEE, FOURTH MEHL, FIRST HOUSE:
ONE UNIVERSAL CREATOR GOD. BY THE GRACE OF THE TRUE GURU:

My mind worships and adores the Lord’s Name, through the Guru, and the Word of the Guru’s Shabad. All the desires of my mind and body have been fulfilled; all fear of death has been dispelled. || 1 || O my mind, sing the Glorious Praises of the Lord’s Name. And when the Guru is pleased and satisfied, the mind is instructed; it then joyfully drinks in the subtle essence of the Lord. || 1 || Pause || The Sat Sangat, the True Congregation of the True Guru, is sublime and exalted. They sing the Glorious Praises of the Lord God. Bless me with Your Mercy, Lord, and unite me with the Sat Sangat; I wash the feet of Your humble servants. || 2 || The Lord’s Name is all. The Lord’s Name is the essence of the Guru’s Teachings, the juice, the sweetness of it. I have found the Ambrosial Nectar, the Divine Water of the Lord’s Name, and all my thirst for it is quenched. || 3 || The Guru, the True Guru, is my social status and honor; I have sold my head to the Guru. Servant Nanak is called the chaylaa, the disciple of the Guru; O Guru, save the honor of Your servant. || 4 || 1 ||

Tuesday, 16th Vaisaakh (Samvat 540 Nanakshahi) (Page : 731)
 
[April 29, 2008, Tuesday 04:45 AM. IST]

rwgu sੂਹੀ ਮਹਲਾ 4 ਘਰੁ 1
ੴ ਸਤਿਗੁਰ ਪ੍ਰਸਾਦਿ ॥
ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥ ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥1॥ ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ ॥ ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ ॥1॥ ਰਹਾਉ ॥ ਸਤਸੰਗਤਿ ਊਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ ॥ ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ ॥2॥ ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ ॥ ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥3॥ ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥ ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥4॥1॥

ਮੰਗਲਵਾਰ, 16 ਵੈਸਾਖ (ਸੰਮਤ 540 ਨਾਨਕਸ਼ਾਹੀ) (ਅੰਗ : 731)

ਪੰਜਾਬੀ ਵਿਆਖਿਆ :
rwgu sੂਹੀ ਮਹਲਾ 4 ਘਰੁ 1
ੴ ਸਤਿਗੁਰ ਪ੍ਰਸਾਦਿ ॥
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਮਨ ਵਿਚ ਤਨ ਵਿਚ (ਉਪਜੀਆਂ) ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ) ਜਮ ਦਾ ਭੀ ਸਾਰਾ ਡਰ ਲਹਿ ਜਾਂਦਾ ਹੈ ।1। ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੇ ਗੁਣ ਗਾਇਆ ਕਰ । ਜੇ (ਕਿਸੇ ਮਨੁੱਖ ਉਤੇ) ਗੁਰੂ ਦਇਆਵਾਨ ਹੋ ਜਾਏ, ਤਾਂ (ਉਸ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਸੁਆਦ ਨਾਲ ਪੀਂਦਾ ਹੈ ।1।ਰਹਾਉ। ਹੇ ਭਾਈ! ਗੁਰੂ ਦੀ ਸਾਧ ਸੰਗਤਿ ਬੜਾ ਸ੍ਰੇਸ਼ਟ ਥਾਂ ਹੈ (ਸਾਧ ਸੰਗਤਿ ਵਿਚ ਮਨੁੱਖ) ਹਰਿ-ਪ੍ਰਭੂ ਦੇ ਗੁਣ ਗਾਂਦਾ ਹੈ । ਹੇ ਹਰੀ! ਮੇਹਰ ਕਰ, ਮੈਨੂੰ ਸਾਧ ਸੰਗਤਿ ਮਿਲਾ (ਉਥੇ) ਮੈਂ ਤੇਰੇ ਸੰਤ ਜਨਾਂ ਦੇ ਪੈਰ ਧੋਵਾਂਗਾ ।2। ਹੇ ਭਾਈ! ਪਰਮਾਤਮਾ ਦਾ ਨਾਮ ਹਰੇਕ ਸੁਖ ਦੇਣ ਵਾਲਾ ਹੈ । (ਪਰ) ਗੁਰੂ ਦੀ ਮਤਿ ਉਤੇ ਤੁਰ ਕੇ ਹੀ ਹਰਿ-ਨਾਮ ਦਾ ਰਸ ਸੁਆਦ ਨਾਲ ਲਿਆ ਜਾ ਸਕਦਾ ਹੈ । ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੀ (ਮਾਇਆ ਦੀ) ਸਾਰੀ ਤੇ਼੍ਰਹ ਲਹਿ ਗਈ ।3। ਹੇ ਭਾਈ! ਗੁਰੂ ਹੀ ਮੇਰੀ ਜਾਤਿ ਹੈ, ਗੁਰੂ ਹੀ ਮੇਰੀ ਇੱਜ਼ਤ ਹੈ, ਮੈਂ ਆਪਣਾ ਸਿਰ ਗੁਰੂ ਦੇ ਪਾਸ ਵੇਚ ਦਿੱਤਾ ਹੈ । ਹੇ ਦਾਸ ਨਾਨਕ! (ਆਖ—) ਹੇ ਗੁਰੂ! ਮੇਰਾ ਨਾਮ ‘ਗੁਰੂ ਕਾ ਸਿੱਖ’ ਪੈ ਗਿਆ ਹੈ, ਹੁਣ ਤੂੰ ਆਪਣੇ ਇਸ ਸੇਵਕ ਦੀ ਇੱਜ਼ਤ ਰੱਖ ਲੈ (ਤੇ, ਹਰਿ-ਨਾਮ ਦੀ ਦਾਤਿ ਬਖ਼ਸ਼ੀ ਰੱਖ) ।4।1।

English Translation :

RAAG SOOHEE, FOURTH MEHL, FIRST HOUSE:
ONE UNIVERSAL CREATOR GOD. BY THE GRACE OF THE TRUE GURU:
My mind worships and adores the Lord’s Name, through the Guru, and the Word of the Guru’s Shabad. All the desires of my mind and body have been fulfilled; all fear of death has been dispelled. || 1 || O my mind, sing the Glorious Praises of the Lord’s Name. And when the Guru is pleased and satisfied, the mind is instructed; it then joyfully drinks in the subtle essence of the Lord. || 1 || Pause || The Sat Sangat, the True Congregation of the True Guru, is sublime and exalted. They sing the Glorious Praises of the Lord God. Bless me with Your Mercy, Lord, and unite me with the Sat Sangat; I wash the feet of Your humble servants. || 2 || The Lord’s Name is all. The Lord’s Name is the essence of the Guru’s Teachings, the juice, the sweetness of it. I have found the Ambrosial Nectar, the Divine Water of the Lord’s Name, and all my thirst for it is quenched. || 3 || The Guru, the True Guru, is my social status and honor; I have sold my head to the Guru. Servant Nanak is called the chaylaa, the disciple of the Guru; O Guru, save the honor of Your servant. || 4 || 1 ||

Tuesday, 16th Vaisaakh (Samvat 540 Nanakshahi) (Page : 731)
 
  • Like
Reactions: 011


TODAY'S HUKAMNAMA FROM SRI DARBAR SAHIB
Sri Amritsar.

[April 30, 2008, Wednesday 04:45 AM. IST]
ਸੂਹੀ ਮਹਲਾ 5 ॥

ਜੀਵਤ ਮਰੈ ਬੁਝੈ ਪ੍ਰਭੁ ਸੋਇ ॥ ਤਿਸੁ ਜਨ ਕਰਮਿ ਪਰਾਪਤਿ ਹੋਇ ॥1॥ ਸੁਣਿ ਸਾਜਨ ਇਉ ਦੁਤਰੁ ਤਰੀਐ ॥ ਮਿਿਲ ਸਾਧੂ ਹਰਿ ਨਾਮੁ ਉਚਰੀਐ ॥1॥ ਰਹਾਉ ॥ ਏਕ ਬਿਨਾ ਦੂਜਾ ਨਹੀ ਜਾਨੈ ॥ ਘਟ ਘਟ ਅੰਤਰਿ ਪਾਰਬ੍ਰਹਮੁ ਪਛਾਨੈ ॥2॥ ਜੋ ਕਿਛੁ ਕਰੈ ਸੋਈ ਭਲ ਮਾਨੈ ॥ ਆਦਿ ਅੰਤ ਕੀ ਕੀਮਤਿ ਜਾਨੈ ॥3॥ ਕਹੁ ਨਾਨਕ ਤਿਸੁ ਜਨ ਬਲਿਹਾਰੀ ॥ ਜਾ ਕੈ ਹਿਰਦੈ ਵਸਹਿ ਮੁਰਾਰੀ ॥4॥15॥21॥


ਬੁੱਧਵਾਰ, 17 ਵੈਸਾਖ (ਸੰਮਤ 540 ਨਾਨਕਸ਼ਾਹੀ)(ਅੰਗ: 741)

ਪੰਜਾਬੀ ਵਿਆਖਿਆ :
ਸੂਹੀ ਮਹਲਾ 5 ॥


ਹੇ ਭਾਈ! ਜੇਹੜਾ ਮਨੁੱਖ ਦੁਨੀਆ ਦੀ ਕਾਰ ਕਰਦਾ ਹੋਇਆ ਹੀ ਦੁਨਿਆ ਦਾ ਮੋਹ ਤਿਆਗ ਦੇਂਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ। ਉਸ ਮਨੁੱਖ ਨੂੰ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ।1। ਹੇ ਸੱਜਣ! ਮੇਰੀ ਬੇਨਤੀ ਸੁਣ। ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਇਸ ਤੋਂ ਸਿਰਫ਼ ਇਸ ਤਰੀਕੇ ਨਾਲ ਪਾਰ ਲੰਘ ਸਕੀਦਾ ਹੈ ਕਿ ਗੁਰੂ ਨੂੰ ਮਿਲਕੇ ਪਰਮਾਤਮਾ ਦਾ ਨਾਮ ਸਿਮਰਿਆ ਜਾਏ।1।ਰਹਾਉ। ਹੇ ਭਾਈ! ਜੇਹੜਾ ਮਨੁੱਖ ਇੱਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਦਿਲੀ ਸਾਂਝ ਨਹੀਂ ਪਾਉਂਦਾ, ਉਹ ਮਨੁੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲੈਂਦਾ ਹੈ।2। ਜੋ ਕੁਝ ਭੀ ਪਰਮਾਤਮਾ ਕਰਦਾ ਹੈ, ਜੇਹੜਾ ਮਨੁੱਖ ਹਰੇਕ ਉਸ ਕੰਮ ਨੂੰ ਦੁਨੀਆ ਵਾਸਤੇ ਭਲਾ ਮੰਨਦਾ ਹੈ, ਉਹ ਮਨੁੱਖ ਸਦਾ ਹੀ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਕਦਰ ਸਮਝ ਲੈਂਦਾ ਹੈ।3। ਹੇ ਨਾਨਕ! ਆਖ- ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਤੂੰ ਵੱਸਦਾ ਹੈਂ, ਜਿਸ ਨੂੰ ਸਦਾ ਤੂੰ ਚੇਤੇ ਰਹਿੰਦਾ ਹੈ, ਉਸ ਮਨੁੱਖ ਤੋਂ ਮੈਂ ਕੁਰਬਾਨ ਜਾਂਦਾ ਹਾਂ।4।15।21।

English Translation :

SOOHEE, FIFTH MEHL:

One who remains dead while yet alive understands God. He meets that humble being according to the karma of his past actions. || 1 || Listen, O friend — this is how to cross over the terrifying world-ocean. Meet with the Holy, and chant the Lord’s Name || 1 || Pause || There is no other to know, except for the One Lord. So realize that the Supreme Lord God is within each and every heart. || 2 || Whatever He does, accept that as good. Know the value of the beginning and the end. || 3 || Says Nanak, I am a sacrifice to that humble being, within whose heart the Lord dwells. || 4 || 15 || 21 ||

Wednesday, 17th Vaisaakh (Samvat 540 Nanakshahi)(Page : 741)
 
(Listem Katha after 11AM IST)



TODAY'S HUKAMNAMA FROM SRI DARBAR SAHIB
Sri Amritsar.

[May 1, 2008, Thursday 04:45 AM. IST]
ਸਲੋਕੁ ਮ: 1॥

jy kir sUqku mMnIAY sB qY sUqku hoie ] gohy AqY lkVI AMdir kIVw hoie ] jyqy dwxy AMn ky jIAw bwJu n koie ] pihlw pwxI jIau hY ijqu hirAw sBu koie ] sUqku ikau kir rKIAY sUqku pvY rsoie ] nwnk sUqku eyv n auqrY igAwnu auqwry Doie ]1] mÚ 1 ] mn kw sUqku loBu hY ijhvw sUqku kUVu ] AKI sUqku vyKxw pr iqRA pr Dn rUpu ] kMnI sUqku kMin pY lwieqbwrI Kwih ] nwnk hMsw AwdmI bDy jm puir jwih ]2] mÚ 1 ] sBo sUqku Brmu hY dUjY lgY jwie ] jMmxu mrxw hukmu hY BwxY AwvY jwie ] Kwxw pIxw pivqRü hY idqonu irjku sMbwih ] nwnk ijn@I gurmuiK buiJAw iqn@w sUqku nwih ]3] pauVI ] siqguru vfw kir swlwhIAY ijsu ivic vfIAw vifAweIAw ] sih myly qw ndrI AweIAw ] jw iqsu Bwxw qw min vsweIAw ] kir hukmu msqik hQu Dir ivchu mwir kFIAw buirAweIAw ] sih quTY nau iniD pweIAw ]੧8]


ਵੀਰਵਾਰ, 18 ਵੈਸਾਖ (ਸੰਮਤ 540 ਨਾਨਕਸ਼ਾਹੀ) (ਅੰਗ : 472)

ਪੰਜਾਬੀ ਵਿਆਖਿਆ
:
ਸਲੋਕੁ ਮ: 1॥


ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ; ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ); ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ । ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਭਾਵ, ਜਿੰਦ ਵਾਲਾ) ਹੁੰਦਾ ਹੈ । ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? (ਭਾਵ, ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ) ਰਸੋਈ ਵਿਚ ਸੂਤਕ ਪਿਆ ਰਹਿੰਦਾ ਹੈ । ਹੇ ਨਾਨਕ! ਇਸ ਤਰ੍ਹਾਂ (ਭਾਵ, ਭਰਮਾਂ ਵਿਚ ਪਿਆਂ) ਸੂਤਕ (ਮਨ ਤੋਂ) ਨਹੀਂ ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ ।1। ਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੈ); ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ ਹੈ); (ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ); (ਜਿਨ੍ਹਾਂ ਮਨੁੱਖਾਂ ਦੇ) ਕੰਨ ਵਿਚ ਭੀ ਸੂਤਕ ਹੈ ਕਿ ਕੰਨ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ; ਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿਚ ਜਾਂਦੇ ਹਨ ।2। ਸੂਤਕ ਨਿਰਾ ਭਰਮ ਹੀ ਹੈ, ਇਹ (ਸੂਤਕ-ਰੂਪ ਭਰਮ) ਮਾਇਆ ਵਿਚ ਫਸਿਆਂ (ਮਨੁੱਖ ਨੂੰ) ਆ ਲੱਗਦਾ ਹੈ । (ਉਞ ਤਾਂ) ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਜੰਮਦਾ ਤੇ ਮਰਦਾ ਹੈ । (ਪਦਾਰਥਾਂ ਦਾ) ਖਾਣਾ ਪੀਣਾ ਭੀ ਪਵਿੱਤਰ ਹੈ (ਭਾਵ, ਮਾੜਾ ਨਹੀਂ, ਕਿਉਂਕਿ) ਪ੍ਰਭੂ ਨੇ ਆਪ ਇਕੱਠਾ ਕਰ ਕੇ ਰਿਜ਼ਕ ਜੀਵਾਂ ਨੂੰ ਦਿੱਤਾ ਹੈ । ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਹਨਾਂ ਨੂੰ ਸੂਤਕ ਨਹੀਂ ਲੱਗਦਾ ।3। ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ । ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ-ਪਤੀ ਨੇ (ਗੁਰੂ ਨਾਲ) ਮਿਲਾਇਆ ਹੈ, ਉਹਨਾਂ ਨੂੰ ਉਹ ਗੁਣ ਅੱਖੀਂ ਦਿੱਸਦੇ ਹਨ, ਅਤੇ ਜੇ ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿਚ ਭੀ ਗੁਣ ਵੱਸ ਪੈਂਦੇ ਹਨ । ਪ੍ਰਭੂ ਆਪਣੇ ਹੁਕਮ ਅਨੁਸਾਰ ਉਹਨਾਂ ਮਨੁੱਖਾਂ ਦੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਦੇ ਮਨ ਵਿਚੋਂ ਬੁਰਿਆਈਆਂ ਮਾਰ ਕੇ ਕੱਢ ਦੇਂਦਾ ਹੈ । ਜੇ ਪਤੀ-ਪ੍ਰਭੂ ਪਰਸੰਨ ਹੋ ਪਏ, ਤਾਂ ਮਾਨੋ, ਸਾਰੇ ਪਦਾਰਥ ਮਿਲ ਪੈਂਦੇ ਹਨ ।18।
English Translation :

SHALOK, FIRST MEHL:

If one accepts the concept of impurity, then there is impurity everywhere. In cow-dung and wood there are worms. As many as are the grains of corn, none is without life. First, there is life in the water, by which everything else is made green. How can it be protected from impurity? It touches our own kitchen. O Nanak, impurity cannot be removed in this way; it is washed away only by spiritual wisdom. || 1 || FIRST MEHL: The impurity of the mind is greed, and the impurity of the tongue is falsehood. The impurity of the eyes is to gaze upon the beauty of another man’s wife, and his wealth. The impurity of the ears is to listen to the slander of others. O Nanak, the mortal’s soul goes, bound and gagged to the city of Death. || 2 || FIRST MEHL: All impurity comes from doubt and attachment to duality. Birth and death are subject to the Command of the Lord’s Will; through His Will we come and go. Eating and drinking are pure, since the Lord gives nourishment to all. O Nanak, the Gurmukhs, who understand the Lord, are not stained by impurity. || 3 || PAUREE: Praise the Great True Guru; within Him is the greatest greatness. When the Lord causes us to meet the Guru, then we come to see them. When it pleases Him, they come to dwell in our minds. By His Command, when He places His hand on our foreheads, wickedness departs from within. When the Lord is thoroughly pleased, the nine treasures are obtained. || 18 ||

Thursday, 18th Vaisaakh (Samvat 540 Nanakshahi) (Page : 472)
 
Back
Top