☬ Ajj da mukhwak/ hukamnama ☬

Re: Ajj da mukhwak/ hukamnama

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 27.08.2016, ਸ਼ਨੀਵਾਰ, ੧੨ ਭਾਦੌ (ਸੰਮਤ ੫੪੮ ਨਾਨਕਸ਼ਾਹੀ)
ਗੂਜਰੀ ਮਹਲਾ ੫ ਦੁਪਦੇ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥ ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥ ਠਾਕੁਰ ਐਸੋ ਨਾਮੁ ਤੁਮ੍ਹ੍ਹਾਰੋ ॥ ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥ ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥ ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥
(ਅੰਗ: ੪੯੮)
☬ ਪੰਜਾਬੀ ਵਿੱਚ ਵਿਆਖਿਆ :- ☬
ਹੇ ਭਾਈ! ਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪਰਮਾਤਮਾ ਆਪਣੇ (ਦਾਸ) ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ। ਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ। ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ।੧। ਹੇ ਮਾਲਕ-ਪ੍ਰਭੂ! ਤੂੰ ਆਪਣੇ ਸੇਵਕ ਦਾ ਅਨੋਖਾ ਹੀ ਪੱਖ ਕਰਦਾ ਹੈਂ, ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ (ਤੇਰੇ ਨਾਮ ਦੀ ਬਰਕਤਿ ਨਾਲ ਤੇਰਾ ਸੇਵਕ) ਸਾਰੀ ਦੁਨੀਆ ਦਾ ਮਾਲਕ ਅਖਵਾਣ ਲੱਗ ਪੈਂਦਾ ਹੈ।੧। ਰਹਾਉ। ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਨਾਮਦੇਵ, ਤ੍ਰਿਲੋਚਨ, ਕਬੀਰ, ਰਵਿਦਾਸ ਚਮਾਰ—ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ।੨।੧।੧੦।
☬ Translation in English : ☬
GUJRI, FIFTH MEHL, DU-PADAS, SECOND HOUSE:
ONE UNIVERSAL CREATOR GOD. BY THE GRACE OF THE TRUE GURU:
The Lord has sanctified the sinners and made them His own; all bow in reverence to Him. No one asks about their ancestry and social status; instead, they yearn for the dust of their feet. || 1 || O Lord Master, such is Your Name. You are called the Lord of all creation; You give Your unique support to Your servant. || 1 || Pause || In the Saadh Sangat, the Company of the Holy, Nanak has obtained understanding; singing the Kirtan of the Lord’s Praises is his only support. The Lord’s servants, Naam Dayv, Trilochan, Kabeer and Ravi Daas the shoe-maker have been liberated. || 2 || 1 || 10 ||
Saturday, 12th Bhaadon (Samvat 548 Nanakshahi) (Ang: 498)
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..
WAHEGURU JI KA KHALSA
WAHEGURU JI KI FATEH JI..
 
Re: Ajj da mukhwak/ hukamnama

29 August 2016

rt. click, open in new windows

8TsGFzogif-1.jpg
 
Re: Ajj da mukhwak/ hukamnama

Amrit vele da Hukamnama Sri Darbar Sahib Sri Amritsar, Ang 733, 01-Sep.-2016

ਸੂਹੀ ਮਹਲਾ ੪ ਘਰੁ ੬ ੴ ਸਤਿਗੁਰ ਪ੍ਰਸਾਦਿ ॥
सूही महला ४ घरु ६ ੴ सतिगुर प्रसादि ॥
Soohee, Fourth Mehl, Sixth House: One Universal Creator God. By The Grace Of The True Guru:

ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥ ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥

नीच जाति हरि जपतिआ उतम पदवी पाइ ॥ पूछहु बिदर दासी सुतै किसनु उतरिआ घरि जिसु जाइ ॥१॥ हरि की अकथ कथा सुनहु जन भाई जितु सहसा दूख भूख सभ लहि जाइ ॥१॥ रहाउ ॥ रविदासु चमारु उसतति करे हरि कीरति निमख इक गाइ ॥ पतित जाति उतमु भइआ चारि वरन पए पगि आइ ॥२॥

When someone of low social class chants the Lord's Name, he obtains the state of highest dignity. Go and ask Bidar, the son of a maid; Krishna himself stayed in his house. ||1|| Listen, O humble Siblings of Destiny, to the Unspoken Speech of the Lord; it removes all anxiety, pain and hunger. ||1||Pause|| Ravi Daas, the leather-worker, praised the Lord, and sang the Kirtan of His Praises each and every instant. Although he was of low social status, he was exalted and elevated, and people of all four castes came and bowed at his feet. ||2||

ਨੀਚ ਜਾਤਿ = ਨੀਵੀਂ ਜਾਤਿ ਵਾਲਾ ਮਨੁੱਖ। ਉਤਮ ਪਦਵੀ = ਉੱਚਾ ਆਤਮਕ ਦਰਜਾ। ਪਾਇ = ਪਾ ਲੈਂਦਾ ਹੈ। ਬਿਦਰ = ਬਿਦਰ ਭਗਤ ਰਾਜਾ ਵਿਚਿਤ੍ਰ-ਵੀਰਜ ਦੀ ਦਾਸੀ ਸੁਦੇਸ਼ਣਾ ਦੀ ਕੁੱਖੋਂ ਵਿਆਸ ਰਿਸ਼ੀ ਦਾ ਪੁੱਤਰ ਸੀ। ਇਸ ਦਾ ਭਗਤੀ-ਭਾਵ ਵੇਖ ਕੇ ਹੀ ਕ੍ਰਿਸ਼ਨ ਜੀ ਦੁਰਜੋਧਨ ਦੇ ਮਹਲ-ਮਾੜੀਆਂ ਛੱਡ ਕੇ ਬਿਦਰ ਦੇ ਘਰ ਆ ਕੇ ਠਹਿਰੇ ਸਨ (ਵੇਖੋ ਭਾ: ਗੁਰਦਾਸ ਜੀ ਵਾਰ ੧੦}। ਘਰਿ ਜਿਸੁ = ਜਿਸ ਦੇ ਘਰ ਵਿਚ। ਜਾਇ = ਜਾ ਕੇ ॥੧॥ ਜਿਤੁ = ਜਿਸ (ਕਥਾ) ਦੀ ਰਾਹੀਂ। ਸਹਸਾ = ਸਹਿਮ ॥੧॥ ਨਿਮਖ ਇਕ = ਇਕ ਇਕ ਨਿਮਖ, ਹਰ ਵੇਲੇ {निमेष = ਅੱਖ ਝਮਕਣ ਜਿਤਨਾ ਸਮਾ}। ਕੀਰਤਿ = ਸਿਫ਼ਤ-ਸਾਲਾਹ। ਪਤਿਤ ਜਾਤਿ = ਨੀਵੀਂ ਜਾਤਿ ਵਾਲਾ। ਚਾਰਿ ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ। ਪਗਿ = ਪੈਰ ਉੱਤੇ। ਆਇ = ਆ ਕੇ ॥੨॥

ਰਾਗ ਸੂਹੀ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। (ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਵਿਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ॥੧॥ ਹੇ ਸੱਜਣੋ! ਪਰਮਾਤਮਾ ਦੀ ਅਸਚਰਜ ਸਿਫ਼ਤ-ਸਾਲਾਹ ਸੁਣਿਆ ਕਰੋ, ਜਿਸ ਦੀ ਬਰਕਤਿ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ॥੧॥ ਰਹਾਉ॥ (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ। ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ। ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ॥੨॥

राग सूही घर ६ मैं गुरु रामदास जी की बाणी। अकाल पुरख एक है और सतगुरु की कृपा द्वारा मिलता है। नीची जात वाला मनुख भी परमात्मा का नाम जपने से ऊची आत्मिक अवस्था का दर्जा हासिल कर लेता है। (अगर यकीन नहीं आता तो किसी से) दासी के पुत्र बीदर की बात पूछ देखो। उस बीदर के घर में कृष्ण जी जा कर ठहरे थे॥१॥ हे सज्जनों! परमात्मा की अश्राज सिफत-सलाह सुना करो, जिस की बरकत से हेरेक प्रकार का सहम हेरेक प्रकार का दुःख दूर हो जाता है, (माया की) भूख मिट जाती है॥१॥रहाउ॥ (भगत) रविदास (जात का) चमार (था , वह परमात्मा की) सिफत सलाह करता था, वह हर समय प्रभु की कीर्ति करता था। नीची जात का रविदास महापुरख बन गया। चोहान वर्णों के मनुख उस के चरण आ कर लग गए॥२॥

( Waheguru Ji Ka Khalsa, Waheguru Ji Ki Fateh )
ਗੱਜ-ਵੱਜ ਕੇ ਫਤਹਿ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
 
Re: Ajj da mukhwak/ hukamnama

Hukamnama Sri Harmandir Sahib Ji - September 6th, 2016 Ang 685
[TUESDAY], 22nd Bhaadon (Samvat 548 Nanakshahi)

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ
ੴ ਸਤਿਗੁਰ ਪ੍ਰਸਾਦਿ ॥
ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥

धनासरी महला १ घरु २ असटपदीआ
Satigura prasādi ॥
Guru sāgaru ratanī bharapūrē amritu cugahi a saint not a telephone hari rasu cōga cugahi bhāvai fight there a mahi hansu prānapati pāvai ॥ 1 ॥ ki'ā bagu bapuṛā chapaṛī nā'i ॥ kīcaṛi ḍūbai mailu jā'i ॥ not 1 ॥ rahā'u ॥

☬ English Translation:- ☬

Dhanaasaree, First Mehl, Second House, Ashtapadees:
One Universal Creator God. By The Grace Of The True Guru:
The Guru is the ocean, filled with pearls. The Saints gather in the Ambrosial Nectar; they do not go far away from there. They taste the subtle essence of the Lord; they are loved by God. Within this pool, the swans find their Lord, the Lord of their souls. ||1|| What can the poor crane accomplish by bathing in the mud puddle? It sinks into the mire, and its filth is not washed away. ||1||Pause||

☬ ਪੰਜਾਬੀ ਵਿਚ ਵਿਆਖਿਆ :- ☬

ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧। ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ)।੧।ਰਹਾਉ।

☬ Hindi meaning :- ☬

Guru (as if) a sea (which is of God; proclaiming the gems of advice from lābā-filled lips. Guramukha Sikh (Sea) to the inner life dose get (like geese) Cugatē Pearls, and guru Not far from. According to the grace of God Saint-Goose Green Juice (name) Cōga Cugatē. (Gurasikha) Hans (Guru-) in a lake (live), and the owner of jinda find God. 1. Poor Heron pond in bath for what? (nothing against, balikī, bathing in a pond) in to the demons. That is not dirt that manukha (Guru-leaving ocean goddesses etc and support are looking as if he had a bath in the pond Are there. And Maya-love the dirt drag. 1 rahā'u ।.

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..
 
Back
Top