☬ Ajj da mukhwak/ hukamnama ☬

Waheguru ji ka khalsa
Waheguru ji ki fateh

Daman 22 gg ih sare credit Apninder gg nu janda hai jina ne ina wadiya thread shuru kite. baki sab us waheguru di kirpa nal ho reha hai. je mein ja tusi sochiee ke asi kar rehe han te galat howe ga. ih sab us waheguru di kirpa hai jo asi us de larr lage hooi han. te us waheguru agge ardaas karda han ki sade hor unp members de sira uthe mehar bharia hath rakhe tan jo religous section wich hor wi members hazari laya karan.
 
(Listen Katha after 11AM IST)



TODAY'S HUKAMNAMA FROM SRI DARBAR SAHIB Sri Amritsar.

[August 4, 2007, Saturday 04:45 AM. IST]

ਟੋਡੀ ਮਹਲਾ 5 ॥

ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥1॥ ਰਹਾਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥1॥ ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥2॥6॥11॥


ਸ਼ਨੀਵਾਰ, 20 ਸਾਵਣ (ਸੰਮਤ 539 ਨਾਨਕਸ਼ਾਹੀ)

(ਅੰਗ: 714)

ਪੰਜਾਬੀ ਵਿਆਖਿਆ :

ਟੋਡੀ ਮਹਲਾ 5 ॥


ਹੇ ਭਾਈ! ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ ਨਿੰਦਾ ਕਰਨ ਤੋਂ ਹਟ ਜਾਂਦਾ ਹੈ। ਜਿਸ ਨਿੰਦਕ ਉਤੇ ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ–ਸਰੂਪ ਹਰਿ ਦੇ ਨਾਮ-ਤੀਰ ਨਾਲ ਗੁਰੂ ਉਸ ਦਾ ਸਿਰ ਕੱਟ ਦੇਂਦਾ ਹੈ ਉਸ ਦੀ ਹਉਮੈ ਨਾਸ ਕਰ ਦੇਂਦਾ ਹੈ।1। ਰਹਾਉ। ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪ੍ਰਭੂ ਦਇਆਵਾਨ ਹੁੰਦੇ ਹਨ ਉਸ ਮਨੁੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ ਕੋਈ ਭੀ ਤੱਕ ਨਹੀਂ ਸਕਦਾ, ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਦਾ ਥਿਰ ਹਰਿ-ਨਾਮ ਸਿਮਰਨ ਵਾਲਾ ਰਸਤਾ ਲੱਭ ਲੈਂਦਾ ਹੈ। ਉਹ ਮਨੁੱਖ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ-ਧਨ ਖੱਟ ਲੈਂਦਾ ਹੈ। ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮੁੱਕਦਾ।1। ਹੇ ਭਾਈ! ਜਿਸ ਨਿੰਦਾ-ਸੁਭਾਵ ਕਰ ਕੇ, ਜਿਸ ਆਪਾ-ਭਾਵ ਕਰ ਕੇ, ਨਿੰਦਕ ਸਦਾ ਦੁਖੀ ਹੁੰਦਾ ਰਹਿੰਦਾ ਸੀ, ਪ੍ਰਭੂ ਦੇ ਦਇਆਲ ਹੋਇਆਂ, ਗੁਰੂ ਦੀ ਕਿਰਪਾ ਨਾਲ ਇਕ ਛਿਨ ਵਿਚ ਹੀ ਉਸ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ। ਇਸ ਅਸਚਰਜ ਤਬਦੀਲੀ ਨੂੰ ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ। ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ।2।6।11।

English Translation :

TODEE, FIFTH MEHL:

The slanderer, by Guru’s Grace, has been turned away. The Supreme Lord God has become merciful; with Shiva’s arrow, He shot his head off.||1|| Pause || Death, and the noose of death, cannot see me; I have adopted the Path of Truth. I have earned the wealth, the jewel of the Lord’s Name; eating and spending, it is never used up. || 1 || In an instant, the slanderer was reduced to ashes; he received the rewards of his own actions. Servant Nanak speaks the truth of the scriptures; the whole world is witness to it. ||2 ||6||11||

Saturday, 20th Saawan (Samvat 539 Nanakshahi)

(Page : 714)
 
Back
Top